Trump Openly Floats Idea: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡੇਨ ਦੀ ਚੁਣਾਵੀ ਜਿੱਤ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਅਤੇ ਨਵੇਂ ਢੰਗਾਂ ਰਾਹੀਂ ਚੋਣ ਅਧਿਕਾਰ ਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ, ਨੇ ਆਪਣੇ ਆਪ ਨੂੰ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਨਾਮਜ਼ਦਗੀ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿਖੇ ਕ੍ਰਿਸਮਸ ਦੀ ਪਾਰਟੀ ਦੌਰਾਨ ਮਹਿਮਾਨਾਂ ਨੂੰ ਕਿਹਾ, “ਚਾਰ ਸਾਲ ਬੇਮਿਸਾਲ । ਅਸੀਂ ਚਾਰ ਹੋਰ ਸਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਨਹੀਂ ਤਾਂ ਅਸੀਂ ਚਾਰ ਸਾਲਾਂ ਬਾਅਦ ਦੁਬਾਰਾ ਮਿਲਾਂਗੇ।”
ਇਸ ਪ੍ਰੋਗਰਾਮ ਵਿੱਚ ਰਿਪਬਲੀਕਨ ਪਾਰਟੀ ਦੇ ਬਹੁਤ ਸਾਰੇ ਪਾਵਰ ਬ੍ਰੋਕਰ ਸ਼ਾਮਿਲ ਸਨ। ਇਸ ਵਿੱਚ ਮੀਡੀਆ ਦੀ ਐਂਟਰੀ ਬੈਨ ਸੀ, ਪਰ ਬਾਹਰ ਜਾਣ ਵਾਲੇ ਰਾਸ਼ਟਰਪਤੀ ਦੇ ਭਾਸ਼ਣ ਦਾ ਇੱਕ ਵੀਡੀਓ ਪ੍ਰੋਗਰਾਮ ਦੇ ਤੁਰੰਤ ਬਾਅਦ ਜਨਤਕ ਹੋ ਗਿਆ ।
ਦਰਅਸਲ, 3 ਨਵੰਬਰ ਦੀ ਚੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਵੀ 74 ਸਾਲਾਂ ਟਰੰਪ ਆਪਣੀ ਚੁਣਾਵੀ ਹਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਉਨ੍ਹਾਂ ਦਾ ਵਿਰੋਧੀ ਜੋ ਬਾਇਡੇਨ ਉਸ ਤੋਂ ਅਗਲਾ ਨਿਕਲ ਗਿਆ ਹੈ, ਜੋ ਫਿਲਹਾਲ ਨਵੀਂ ਸਰਕਾਰ ਬਣਾ ਰਿਹਾ ਹੈ ਅਤੇ ਲਾਗੂ ਕਰ ਰਿਹਾ ਹੈ ।
ਦੱਸ ਦੇਈਏ ਕਿ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਲੋਕਾਂ ਦੀ ਹਾਜ਼ਰੀ ਘੱਟ ਕਰ ਦਿੱਤੀ ਹੈ, ਪਰ ਉਹ ਫਿਰ ਵੀ ਕਥਿਤ ਚੋਣ ਧੋਖਾਧੜੀ ਬਾਰੇ ਭੜਕਾਊ ਟਵੀਟ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਹੀ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਧਾਂਦਲੀ ਜਾਂ ਧੋਖਾਧੜੀ ਦੇ ਸਬੂਤ ਸਪੱਸ਼ਟ ਨਹੀ ਹਨ।
ਇਹ ਵੀ ਦੇਖੋ: ਵੱਡੀ ਖ਼ਬਰ: ਕੈਪਟਨ ਦੀ ਸਹਿਮਤੀ ਨਾਲ ਹੀ ਇਹ ਕਨੂੰਨ ਬਣਾਏ ਗਏ: ਰਾਜੇਵਾਲ