Team India made history: ਇਤਿਹਾਸਕ ਮੈਲਬੌਰਨ ਕ੍ਰਿਕਟ ਮੈਦਾਨ (MCG) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 100ਵੇਂ ਟੈਸਟ ਮੈਚ ਦਾ ਗਵਾਹ ਬਣਿਆ । ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋਇਆ ਬਾਕਸਿੰਗ ਡੇਅ ਟੈਸਟ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਕ੍ਰਿਕਟ ਸਬੰਧਾਂ ਦੇ ਲਿਹਾਜ਼ ਨਾਲ ਇੱਕ ਵੱਡਾ ਮੀਲ ਪੱਥਰ ਹੈ । ਅੱਜ ਬੇਸ਼ੱਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਦੇ ਮੈਦਾਨ ‘ਤੇ ਜ਼ਬਰਦਸਤ ਮੁਕਾਬਲਾ ਹੈ, ਪਰ ਇਤਿਹਾਸ ਇਸਦਾ ਗਵਾਹ ਹੈ ਕਿ ਆਸਟ੍ਰੇਲੀਆ ਨੇ ਹਮੇਸ਼ਾ ਵਿਸ਼ਵ ਦੇ ਨਾਲ ਨਾਲ ਭਾਰਤ ਦੇ ਵਿਰੁੱਧ ਵੀ ਆਪਣਾ ਦਬਦਬਾ ਕਾਇਮ ਰੱਖਿਆ ਹੈ।
ਅੰਕੜੇ ਇਸ ਤੱਥ ਦੇ ਗਵਾਹ ਹਨ। ਹੁਣ ਤੱਕ ਖੇਡੇ ਗਏ 99 ਟੈਸਟ ਮੈਚਾਂ ਵਿੱਚ ਆਸਟ੍ਰੇਲੀਆ ਨੇ 43 ਮੈਚ ਜਿੱਤੇ ਹਨ ਜਦਕਿ ਭਾਰਤ ਨੇ 28 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ । ਇੱਕ ਮੈਚ ਟਾਈ ਰਿਹਾ ਹੈ ਅਤੇ 27 ਮੈਚ ਡਰਾਅ ਹੋਏ ਹਨ। ਦੋਵਾਂ ਟੀਮਾਂ ਵਿਚਾਲੇ ਟੈਸਟ ਕ੍ਰਿਕਟ ਦੀ ਸ਼ੁਰੂਆਤ 1947 ਵਿੱਚ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਨਾਲ ਹੋਈ ਸੀ । ਪੰਜ ਮੈਚਾਂ ਦੀ ਲੜੀ ਮੇਜ਼ਬਾਨ ਟੀਮ ਨੇ 4-0 ਨਾਲ ਜਿੱਤੀ ਸੀ । ਇਹ ਸੀਰੀਜ਼ 17 ਅਕਤੂਬਰ 1947 ਨੂੰ ਸ਼ੁਰੂ ਹੋ ਕੇ ਅਤੇ 20 ਫਰਵਰੀ 1948 ਨੂੰ ਖ਼ਤਮ ਹੋਈ ਸੀ।
ਦੱਸ ਦੇਈਏ ਕਿ ਪਹਿਲੀ ਵਾਰ ਸੁਤੰਤਰ ਭਾਰਤ ਦੀ ਟੀਮ ਵਿਦੇਸ਼ ਦੌਰੇ ‘ਤੇ ਗਈ ਸੀ ਅਤੇ ਇਸ ਟੀਮ ਦੀ ਕਮਾਨ ਲਾਲਾ ਅਮਰਨਾਥ ਦੇ ਹੱਥਾਂ ਵਿੱਚ ਸੀ। ਉੱਥੇ ਹੀ ਦੂਜੇ ਪਾਸੇ ਮੇਜ਼ਬਾਨ ਟੀਮ ਦਾ ਕਪਤਾਨ ਸਰ ਡੋਨਾਲਡ ਬ੍ਰੈਡਮੈਨ ਸੀ, ਜੋ ਵਿਸ਼ਵ ਦਾ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਸੀ। ਉਸ ਸੀਰੀਜ਼ ਵਿੱਚ ਬ੍ਰੈਡਮੈਨ ਨੇ 715 ਦੌੜਾਂ ਬਣਾਈਆਂ ਸਨ ਜਦਕਿ ਭਾਰਤ ਵੱਲੋਂ ਵਿਜੇ ਹਜ਼ਾਰੇ ਨੇ ਭਾਰਤ ਲਈ ਸਭ ਤੋਂ ਵੱਧ 429 ਦੌੜਾਂ ਬਣਾਈਆਂ । ਜੇਕਰ ਇੱਥੇ ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਰੇ ਲਿੰਡਵਾਲ ਨੇ ਮੇਜ਼ਬਾਨ ਟੀਮ ਲਈ 18 ਅਤੇ ਲਾਲਾ ਅਮਰਨਾਥ ਨੇ 13 ਵਿਕਟਾਂ ਲਈਆਂ ਸਨ । ਉਸ ਤੋਂ ਬਾਅਦ ਆਸਟ੍ਰੇਲੀਆ ਨੇ 1956–57 ਵਿੱਚ ਪਹਿਲੀ ਵਾਰ ਭਾਰਤ ਦਾ ਦੌਰਾ ਕੀਤਾ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਲੜੀ ਖੇਡੀ ਗਈ, ਜਿਸ ਨੂੰ ਆਸਟ੍ਰੇਲੀਆ ਨੇ 2-0 ਨਾਲ ਜਿੱਤਿਆ ।
ਇਹ ਵੀ ਦੇਖੋ: ਦੇਖੋ ਕਿਸਾਨ ਅੰਦੋਲਨ ਚ ਪੰਜਾਬੀਆਂ ਨੇ ਕਿੰਝ ਲਾਏ ਜੁਗਾੜ, ਪੈਟ੍ਰੋਲ ਤੇ ਡੀਜ਼ਲ ‘ਤੇ ਹੋ ਰਹੇ ਫ਼ੋਨ ਚਾਰਜ