temperature falls due fog rain:ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਨਵੇਂ ਸਾਲ ਦੀ ਪਹਿਲੀ ਰਾਤ ‘ਚ ਧੁੰਦ ਨੇ ਲੁਧਿਆਣਾ ਸ਼ਹਿਰ ਨੂੰ ਆਪਣੇ ਕਲਾਵੇ ‘ਚ ਲੈ ਲਿਆ ਸੀ, ਜਿਸ ਨਾਲ ਦੇਰ ਰਾਤ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਪਹੁੰਚ ਗਈ ਸੀ। ਧੁੰਦ ਦੇ ਕਾਰਨ ਠੰਡ ਪਹਿਲਾਂ ਹੀ ਕਾਫੀ ਸੀ ਪਰ ਅੱਜ ਸਵੇਰਸਾਰ ਹੋਈ ਬਾਰਿਸ਼ ਨੇ ਲੋਕਾਂ ਦੀਆਂ ਹੋਰ ਮੁਸ਼ਕਿਲਾਂ ਵਧਾ ਦਿੱਤੀਆਂ। ਤੜਕਸਾਰ ਬਾਰਿਸ਼ ਨੇ ਠੰਡ ‘ਚ ਕਾਫੀ ਵਾਧਾ ਕਰ ਦਿੱਤਾ। ਬਾਰਿਸ਼ ਹੋਣ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਆ ਗਈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿਨ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜਦਕਿ ਦਿਨ ‘ਚ ਧੁੱਪ ਵੀ ਨਿਕਲੀ ਸੀ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਹੋਰ ਡਿੱਗੇਗਾ ਅਤੇ ਦਿਨ ‘ਚ ਵੀ ਠੰਡ ਹੋਣ ਲੱਗੇਗੀ, ਜਿਸ ਨਾਲ ਕੜਾਕੇ ਦੀ ਠੰਡ ਪੈਣ ਦੇ ਆਸਾਰ ਬਣੇ ਹੋਏ ਹਨ। ਇੰਨਾ ਹੀ ਨਹੀਂ ਆਉਣ ਵਾਲੇ 2 ਤੋਂ 3 ਦਿਨਾਂ ‘ਚ ਸ਼ੀਤ ਲਹਿਰ ਵੀ ਚੱਲੇਗੀ।
ਇਹ ਵੀ ਦੇਖੋ–