Twitter Facebook suspend Trump accounts: ਅਮਰੀਕਾ ਵਿੱਚ ਇੱਕ ਵਾਰ ਫਿਰ ਟਰੰਪ ਸਮਰਥਕਾਂ ਨੇ ਸੜਕਾਂ ‘ਤੇ ਉਤਰ ਕੇ ਹੰਗਾਮਾ ਕਰ ਦਿੱਤਾ ਹੈ। ਇਸ ਵਾਰ ਵਾਸ਼ਿੰਗਟਨ ਸਥਿਤ ਕੈਪੀਟੋਲ ਹਿੱਲ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਥਿਆਰਾਂ ਨਾਲ ਬਵਾਲ ਕੀਤਾ, ਸੀਨੇਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ । ਇਸ ਸਭ ਦੇ ਵਿਚਕਾਰ ਬੁੱਧਵਾਰ ਨੂੰ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੋਸਟਰ,ਅਕਾਊਂਟ ‘ਤੇ ਕਾਰਵਾਈ ਕੀਤੀ।
ਦਰਅਸਲ, ਜਦੋਂ ਵਾਸ਼ਿੰਗਟਨ ਵਿੱਚ ਬਵਾਲ ਚੱਲ ਰਿਹਾ ਸੀ ਤਾਂ ਉਸ ਸਮੇਂ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਮਰਥਕਾਂ ਨੂੰ ਘਰ ਜਾਣ ਦੀ ਅਪੀਲ ਕੀਤੀ, ਪਰ ਅਮਰੀਕਾ ਚੋਣਾਂ ਅਤੇ ਇਸ ਹਿੰਸਾ ਨੂੰ ਲੈ ਕੇ ਕੁਝ ਅਜਿਹੇ ਦਾਅਵੇ ਕੀਤੇ ਜੋ ਗਲਤ ਸਨ । ਇਹੀ ਕਾਰਨ ਰਿਹਾ ਕਿ ਵੱਧ ਹਿੰਸਾ ਨਾ ਵੱਧ ਜਾਵੇ, ਇਸ ਲਈ ਇਹ ਐਕਸ਼ਨ ਲਿਆ ਗਿਆ। ਟਵਿੱਟਰ ਨੇ ਡੋਨਾਲਡ ਟਰੰਪ ਦੇ ਅਕਾਊਂਟ ਨੂੰ 12 ਘੰਟਿਆਂ ਲਈ ਲਾਕ ਕਰ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਹੁਣ ਉਹ ਨਾ ਤਾਂ ਰੀਟਵੀਟ ਕਰ ਸਕਦੇ ਹਨ ਅਤੇ ਨਾ ਹੀ ਕੋਈ ਹੋਰ ਟਵੀਟ ਲਾਈਕ ਕਰ ਸਕਦੇ ਹਨ । ਹਾਲਾਂਕਿ, ਉਨ੍ਹਾਂ ਦਾ ਅਕਾਊਂਟ ਚਾਲੂ ਰਹੇਗਾ। ਇਸ ਤੋਂ ਪਹਿਲਾਂ ਟਵਿੱਟਰ ਨੇ ਟਰੰਪ ਦੇ ਸਾਰੇ ਟਵੀਟ ਨੂੰ ਵੀ ਹਟਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਚੋਣ-ਹਿੰਸਾ ਬਾਰੇ ਦਾਅਵੇ ਕੀਤੇ ਸਨ।
ਇਸ ਦੇ ਨਾਲ ਹੀ, ਜੇ ਤੁਸੀਂ ਫੇਸਬੁੱਕ ਦੀ ਗੱਲ ਕਰਦੇ ਹੋ, ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੇਜ ‘ਤੇ 24 ਘੰਟਿਆਂ ਲਈ ਪਾਬੰਦੀ ਲਗਾਈ ਗਈ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਪੇਜ ਤੋਂ ਲਗਾਤਾਰ ਦੋ ਵੱਡੇ ਉਲੰਘਣਾ ਹੋਏ ਹਨ, ਨਾਲ ਹੀ ਇਹ ਫੈਸਲਾ ਮਾਹੌਲ ਦੇ ਮੱਦੇਨਜ਼ਰ ਲਿਆ ਗਿਆ ਹੈ। ਉੱਥੇ ਹੀ ਡੋਨਾਲਡ ਟਰੰਪ ਦੇ ਜਿਸ ਭਾਸ਼ਣ ਦੀ ਵੀਡੀਓ ਨੂੰ ਯੂਟਿਊਬ ‘ਤੇ ਪੋਸਟ ਕੀਤੀ ਗਈ ਸੀ, ਨੂੰ ਵੀ ਹਟਾ ਦਿੱਤਾ ਗਿਆ ਹੈ। ਇੰਸਟਾਗ੍ਰਾਮ ਵੱਲੋਂ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਅਕਾਊਂਟ ਨੂੰ 24 ਘੰਟਿਆਂ ਲਈ ਲਾਕ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੋਸ਼ਲ ਮੀਡੀਆ ਸਾਈਟਾਂ ਵਿਚਾਲੇ ਅਜਿਹਾ ਟਕਰਾਅ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਦੀ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਮਾਹੌਲ ਫਿਰ ਵਿਗੜਦਾ ਦਿਖਾਈ ਦੇ ਰਿਹਾ ਹੈ, ਨਾ ਸਿਰਫ ਅਮਰੀਕਾ, ਬਲਕਿ ਵਿਸ਼ਵ ਨੇਤਾਵਾਂ ਨੇ ਵਾਸ਼ਿੰਗਟਨ ਵਿੱਚ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ