IND VS ENG: ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਤੇਰਾ ਕ੍ਰਿਕਟ ਸਟੇਡੀਅਮ ‘ਚ ਹੋਣ ਵਾਲੇ ਤੀਜੇ ਟੈਸਟ ਲਈ ਟਿਕਟਾਂ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋਵੇਗੀ। ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀਸੀਏ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੀਸੀਏ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਚਾਰ ਮੈਚਾਂ ਦੀ ਲੜੀ ਦੇ ਮੋਤੇਰਾ ਸਟੇਡੀਅਮ ਵਿੱਚ ਹੋਣ ਵਾਲੇ ਆਖ਼ਰੀ ਦੋ ਟੈਸਟਾਂ ਲਈ 50 ਪ੍ਰਤੀਸ਼ਤ ਦਰਸ਼ਕਾਂ ਨੂੰ ਦਾਖਲ ਹੋਣ ਦਿੱਤਾ ਜਾਵੇਗਾ। ਇੰਗਲੈਂਡ ਦੀ ਟੀਮ ਇਸ ਸਟੇਡੀਅਮ ਵਿਚ ਭਾਰਤ ਖ਼ਿਲਾਫ਼ ਦੋ ਟੈਸਟ ਅਤੇ ਪੰਜ ਟੀ -20 ਮੈਚ ਖੇਡੇਗੀ। ਸਟੇਡੀਅਮ ਵਿਚ ਇਕ ਲੱਖ ਦਸ ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।
ਗੁਲਾਬੀ ਗੇਂਦ ਦਾ ਟੈਸਟ (ਲੜੀ ਦਾ ਤੀਜਾ ਮੈਚ) 24 ਫਰਵਰੀ ਨੂੰ ਸ਼ੁਰੂ ਹੋਵੇਗਾ, ਜਿਸ ਲਈ ਟਿਕਟਾਂ ਦੀ ਕੀਮਤ 300 ਤੋਂ 1000 ਰੁਪਏ ਦੇ ਵਿਚਕਾਰ ਰੱਖੀ ਗਈ ਹੈ। ਜੀਸੀਏ ਦੇ ਮੀਤ ਪ੍ਰਧਾਨ ਧਨਰਾਜ ਨੱਥਵਾਨੀ ਨੇ ਕਿਹਾ ਕਿ ਜੀਸੀਏ ਵੱਲੋਂ ਕੋਵਿਡ -19 ਤੋਂ ਬਾਅਦ ਲੜੀ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ ਅਤੇ ਖੇਡ ਪ੍ਰੇਮੀਆਂ ਦੇ ਮਨੋਰੰਜਨ ਲਈ ਸਾਰੇ ਸਮਾਜਿਕ ਦੂਰੀ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਇੱਕ ਹੋਰ ਜੀਸੀਏ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 24 ਫਰਵਰੀ ਨੂੰ ਸਟੇਡੀਅਮ ਵਿੱਚ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਦੇਖੋ ਵੀਡੀਓ : ਮੋਬਾਇਲ ‘ਚ Save ਕਰਕੇ ਰੱਖਿਓ ਇਹ ਵੀਡੀਓ, ਜੇ ਕੋਈ ਚੁੱਕੇ ਅੰਦੋਲਨ ‘ਤੇ ਸਵਾਲ ਤਾਂ ਦਿਖਾਇਓ ਜਰੂਰ !