Dhaba owner son killed: ਅੱਤਵਾਦੀਆਂ ਦੇ ਹਮਲੇ ‘ਚ ਜ਼ਖਮੀ ਹੋਏ ਪ੍ਰਸਿੱਧ ਕ੍ਰਿਸ਼ਨ ਢਾਬਾ ਦੇ ਮਾਲਕ ਦੇ ਬੇਟੇ ਦੀ ਐਤਵਾਰ ਨੂੰ ਮੌਤ ਹੋ ਗਈ। ਅੱਤਵਾਦੀਆਂ ਨੇ 17 ਫਰਵਰੀ ਨੂੰ ਢਾਬਾ ਮਾਲਕ ਦੇ ਬੇਟੇ ਅਕਾਸ਼ ਮਹਿਤਾ ਨੂੰ ਗੋਲੀ ਮਾਰ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਹਿਤਾ ਦਾ ਪਿਛਲੇ 10 ਦਿਨਾਂ ਤੋਂ ਐਸਐਮਐਚਐਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਐਤਵਾਰ ਦੇ ਤੜਕੇ ਹੀ ਉਹ ਦਮ ਤੋੜ ਗਿਆ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਨੇੜਿਓਂ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਮੁਸਲਿਮ ਜ਼ਾਮਬਾਜ਼ ਫੋਰਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਅੱਤਵਾਦੀ ਸੰਗਠਨ 1990 ਦੇ ਦਹਾਕੇ ਤੋਂ ਸਰਗਰਮ ਹੈ।
ਕ੍ਰਿਸ਼ਨ ਢਾਬਾ ਸ਼ਾਕਾਹਾਰੀ ਭੋਜਨ ਦੀ ਸੇਵਾ ਕਰਦੇ ਹੋਏ ਖੇਤਰ ਵਿੱਚ ਬਹੁਤ ਮਸ਼ਹੂਰ ਹੈ। ਇਹ ਦੁਰਗਨਾਗ ਖੇਤਰ ਵਿੱਚ ਸਥਿਤ ਹੈ। ਭਾਰਤ ਅਤੇ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਮਿਲਟਰੀ ਅਬਜ਼ਰਵਰ ਗਰੁੱਪ ਦੇ ਦਫਤਰ ਅਤੇ ਜੰਮੂ-ਕਸ਼ਮੀਰ ਦੇ ਚੀਫ਼ ਜਸਟਿਸ ਦਾ ਘਰ ਢਾਬੇ ਤੋਂ 200 ਮੀਟਰ ਦੇ ਘੇਰੇ ਵਿਚ ਸਥਿਤ ਹਨ।