ਹਰਿਆਣਾ ਦੇ ਰੇਵਾੜੀ ’ਚ 24 ਮਈ ਨੂੰ ਕੁਝ ਬੱਚੇ ਖੇਡਦੇ-ਖੇਡਦੇ ਕੋਲ ਦੇ ਸਕੂਲ ਦੀ ਬਿਲਡਿੰਗ ਵਿੱਚ ਚਲੇ ਗਏ। ਉਥੇ ਸੱਤ ਮੁੰਡਿਆਂ ਨੇ ਇਕ 10 ਸਾਲਾ ਲੜਕੀ ਨਾਲ ਗੈਂਗਰੇਪ ਕੀਤਾ। ਪਰ ਇਹ ਘਟਨਾ ਇੱਕ ਹਫਤੇ ਬਾਅਦ ਸਾਹਮਣੇ ਆਈ, ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੀੜਤ ਲੜਕੀ ਦੇ ਗੁਆਂਢੀਆਂ ਨੇ ਵੇਖੀ। ਉਨ੍ਹਾਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕੀਤਾ, ਫਿਰ ਮਾਮਲਾ ਪੁਲਿਸ ਕੋਲ ਪਹੁੰਚਿਆ।
ਲੜਕੀ ਦੇ ਪਰਿਵਾਰ ਵਾਲਿਆਂ ਨੇ 9 ਜੂਨ ਨੂੰ ਪੁਲਿਸ ਕੋਲ ਪਹੁੰਚ ਕੇ ਐਫਆਈਆਰ ਦਰਜ ਕੀਤੀ ਸੀ। ਰੇਵਾੜੀ ਦੇ ਡੀਐਸਪੀ (ਹੈਡਕੁਆਟਰ) ਹੰਸਰਾਜ ਨੇ ਦੱਸਿਆ ਕਿ ਮਹਿਲਾ ਥਾਣਾ ਵਿਖੇ ਇਹ ਕੇਸ ਆਈਪੀਸੀ ਦੀ ਧਾਰਾ 376 ਡੀ, 354 ਸੀ, 506, ਪੋਕਸੋ, ਆਈਟੀ ਐਕਟ ਅਤੇ ਐਸਸੀ / ਐਸਟੀ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ।
ਇਨ੍ਹਾਂ ਸੱਤ ਮੁਲਜ਼ਮਾਂ ਵਿਚੋਂ ਸਿਰਫ ਇਕ ਬਾਲਗ ਹੈ ਅਤੇ 18 ਸਾਲ ਦਾ ਹੈ, ਬਾਕੀ 10 ਤੋਂ 12 ਸਾਲ ਦੇ ਵਿਚਕਾਰ ਹਨ। ਵੀਡੀਓ ਦੇ ਅਧਾਰ ‘ਤੇ ਲੜਕੀ ਦੇ ਗੁਆਂਢੀ ਨੇ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਹੰਸਰਾਜ ਨੇ ਕਿਹਾ, ‘ਜਿਵੇਂ ਹੀ ਇਹ ਮਾਮਲਾ ਸਾਡੇ ਸਾਹਮਣੇ ਲਿਆਂਦਾ ਗਿਆ, ਅਸੀਂ ਦੋਸ਼ੀਆਂ ਨੂੰ ਫੜ ਲਿਆ। ਦੋਸ਼ੀ ਅਤੇ ਪੀੜਤਾ ਗੁਆਂਢੀ ਹੀ ਹਨ।
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਸੀ। ਇਸ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ 7 ਮੁਲਜ਼ਮਾਂ ਵਿਚੋਂ ਤਿੰਨ ਨਾਬਾਲਗ ਲੜਕੀ ਦੇ ਰਿਸ਼ਤੇਦਾਰ ਹਨ।
ਮੁਲਜ਼ਮਾਂ ਵਿਚੋਂ 6 ਨਾਬਾਲਗਾਂ ਨੂੰ ਜੁਵੇਨਾਈਲ ਜਸਟਿਸ ਬੋਰਡ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ। 18 ਸਾਲਾ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵੀਡੀਓ ਵਿੱਚ ਵੇਖੇ ਗਏ ਹੋਰ ਨਾਬਾਲਗਾਂ ਦੀ ਭਾਲ ਕਰ ਰਹੀ ਹੈ ਅਤੇ ਨਾਲ ਹੀ ਵੀਡੀਓ ਸ਼ੇਅਰ ਕਰਨ ਵਾਲਿਆਂ ਦੀ ਡਿਟੇਲ ਇਕੱਠਾ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਵੀਡੀਓ ਸ਼ੇਅਰ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਅਜਿਹਾ ਕਰਨਾ ਵੀ ਅਪਰਾਧ ਹੈ।
ਪੀੜਤ ਲੜਕੀ ਅਤੇ ਦੋਸ਼ੀ ਲੜਕੇ ਦੇ ਪਰਿਵਾਰ ਇਕ-ਦੂਜੇ ਨੂੰ ਜਾਣਦੇ ਹਨ ਅਤੇ ਰੇਵਾੜੀ ਦੇ ਇਕ ਪਿੰਡ ਵਿਚ ਇਕੱਠੇ ਰਹਿੰਦੇ ਹਨ। ਇਥੇ ਇਕ ਸਕੂਲ ਦੀ ਇਮਾਰਤ ਹੈ ਜਿੱਥੇ ਬੱਚੇ ਖੇਡ ਰਹੇ ਸਨ। ਕੋਰੋਨਾ ਮਹਾਮਾਰੀ ਦੇ ਕਾਰਨ ਇੱਥੇ ਕੋਈ ਕਲਾਸਾਂ ਨਹੀਂ ਚੱਲ ਰਹੀਆਂ ਸਨ, ਇਸ ਲਈ ਇਹ ਖਾਲੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਪਿਸਤੌਲਾਂ ਦੇ ਜਖੀਰੇ ਸਣੇ ਤਸਕਰ ਕਾਬੂ, ਪਾਕਿਸਤਾਨੀ ਅੱਤਵਾਦੀਆਂ ਨਾਲ ਜੁੜੇ ਤਾਰ
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਿਚੋਂ ਕਿਸੇ ਨੇ ਵੀ ਜੁਰਮ ਬਾਰੇ ਚਰਚਾ ਨਹੀਂ ਕੀਤੀ। ਨਾ ਹੀ ਪੀੜਤ ਲੜਕੀ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਦੋਸ਼ੀ ਆਮ ਵਾਂਗ ਆਪਣਾ ਕੰਮ ਕਰਦੇ ਰਹੇ, ਉਨ੍ਹਾਂ ਦੀ ਹਿੰਮਤ ਇੰਨੀ ਵਧ ਗਈ ਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿੱਤਾ।