ਨਵਜੋਤ ਸਿੰਘ ਸਿੱਧੂ ਵੱਲੋਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸਿੱਧੂ ਅੱਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੁਖਜਿੰਦਰ ਰੰਧਾਵਾ, ਨਿਰਮਲ ਸਿੰਘ ਸ਼ੁਤਰਾਣਾ, ਦਰਸ਼ਨ ਬਰਾੜ ਤੋਂ ਇਲਾਵਾ ਹੋਰ ਵਿਧਾਇਕਾਂ ਵੀ ਮੌਜੂਦ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਦਿਆਲ ਕੰਬੋਜ ਜਲਦੀ ਪਹੁੰਚ ਜਾਣਗੇ।ਇਹ ਸੋਚਣ ਵਾਲੀ ਗੱਲ ਹੈ ਕਿ ਇਹ ਸਾਰੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਹਨ ਜੋ ਕਦੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਾਗੀ ਸੁਰ ਵਿੱਚ ਨਜ਼ਰ ਆਏ ਸਨ ਅਤੇ ਕੀ ਇਹ ਨਵਜੋਤ ਸਿੰਘ ਸਿੱਧੂ ਦੀ ਤਾਕਤ ਦਾ ਪ੍ਰਦਰਸ਼ਨ ਹੈ ਜਾਂ ਇੱਕ ਆਮ ਸਭਾ?
ਇਹ ਵੀ ਪੜ੍ਹੋ : ਬ੍ਰੇਕਿੰਗ : ਕੈਪਟਨ ਦੇ ਬਾਗੀ MLA ਨਿਰਮਲ ਸ਼ੁਤਰਾਣਾ ਮਿਲੇ Navjot Singh Sidhu ਨੂੰ
ਦਰਅਸਲ, ਕੱਲ੍ਹ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਸਿੱਧੂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਈ ਵਿਧਾਇਕਾਂ ਨੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ। ਲਗਭਗ 30 ਕਾਂਗਰਸੀ ਨੇਤਾ ਉਨ੍ਹਾਂ ਨਾਲ ਮਿਲੇ ਸਨ। ਇਸ ਤੋਂ ਪਹਿਲਾਂ ਸਿੱਧੂ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ‘ਤੇ ਕੁਝ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ।
ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਸੀ। ਬੈਠਕ ਅਜਿਹੇ ਸਮੇਂ ਹੋਈ ਜਦੋਂ ਸਿੱਧੂ ਨੂੰ ਕਾਂਗਰਸ ਦੀ ਅਗਲੀ ਸੂਬਾ ਇਕਾਈ ਦਾ ਪ੍ਰਧਾਨ ਬਣਨ ਦੀਆਂ ਅਟਕਲਾਂ ਪੱਕੀਆਂ ਹਨ। ਮੁਲਾਕਾਤ ਅੱਧੇ ਘੰਟੇ ਤੋਂ ਵੱਧ ਚੱਲੀ ਅਤੇ ਸਿੱਧੂ ਨੇ ਫਿਰ ਜਾਖੜ ਨੂੰ ਆਪਣਾ ਵੱਡਾ ਭਰਾ ਅਤੇ ਮਾਰਗ ਦਰਸ਼ਕ ਦੱਸਿਆ। ਜਾਖੜ ਨੇ ਗਲੇ ਲੱਗ ਕੇ ਸਿੱਧੂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਨਾਲ ਰਹਿੰਦਾ ਸੀ ਨੌਜਵਾਨ, ਦੋਵਾਂ ਨੇ 6 ਦਿਨ ਦੇ ਮਾਸੂਮ ਨੂੰ 1.40 ਲੱਖ ‘ਚ ਵੇਚਣ ਦਾ ਕੀਤਾ ਸੌਦਾ, ਚੜ੍ਹੇ ਪੁਲਿਸ ਅੜਿੱਕੇ