Tokyo Olympics 2021 of : ਟੋਕੀਓ ਓਲੰਪਿਕ ਸ਼ੁਰੂ ਹੋਣ ’ਚ ਹੁਣ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਭਾਰਤ ਆਪਣੇ ਜ਼ਬਰਦਸਤ ਪ੍ਰਦਰਸ਼ਨ ਲਈ ਲਗਾਤਾਰ ਤਿਆਰੀ ’ਚ ਲਗਿਆ ਹੋਇਆ ਹੈ। ਲੰਡਨ 2021 ਦੇ ਓਲੰਪਿਕ ’ਚ ਭਾਰਤ ਨੇ 6 ਮੈਡਲ ਜਿੱਤੇ ਸੀ, ਜਿਸ ’ਚੋਂ ਦੋ ਰਜਤ ਤੇ ਚਾਰ bronze medal ਹਨ। ਉੱਥੇ ਹੀ ਜੇ ਰਿਓ ਓਲੰਪਿਕ ਦੇ ਪਿਛਲੇ ਸੈਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਦਲ ਨੇ ਇਸ ’ਚ ਸਿਰਫ਼ ਦੋ ਮੈਡਲ ਹੀ ਜਿੱਤੇ ਸਨ ਜਿਸ ’ਚ ਇਕ ਰਜਤ ਤੇ ਦੂਜਾ ਕਾਂਸੀ ਮੈਡਲ ਸੀ। ਇਸ ਤਰ੍ਹਾਂ ਭਾਰਤ ਹੁਣ ਆਉਣ ਵਾਲੇ ਸਭ ਤੋਂ ਵੱਡੇ ਖੇਡ carnival ’ਚ ਜ਼ਿਆਦਾ ਤੋਂ ਜ਼ਿਆਦਾ ਜਿੱਤ ਹਾਸਿਲ ਕਰਨ ਦੀ ਤਿਆਰੀ ’ਚ ਹੈ।ਸ਼ੁਰੂ ਹੋਣ ਜਾ ਰਹੇ ਹਨ ਓਲੰਪਿਕ ’ਚ 288 ਭਾਰਤੀ ਖਿਡਾਰੀ ਹਿੱਸਾ ਲੈਣਗੇ। ਇਹ ਗਿਣਤੀ ਦੇਸ਼ ਲਈ ਹੁਣ ਤਕ ਸਭ ਤੋਂ ਜ਼ਿਆਦਾ ਹੈ। ਇਨ੍ਹਾਂ 288 ਖਿਡਾਰੀਆਂ ’ਚੋਂ 119 ਖਿਡਾਰੀ 85 ਵੱਖ-ਵੱਖ ਮੈਡਲ ਸ਼੍ਰੇਣੀ ’ਚ ਆਉਣਗੇ। ਅੱਜ ਅਸੀਂ 4 ਖਿਡਾਰੀਆਂ ’ਤੇ ਇਕ ਨਜ਼ਰ ਪਾਉਣ ਜਾ ਰਹੇ ਹਾਂ ਜੋ ਆਉਣ ਵਾਲੇ ਟੋਕੀਓ ਓਲੰਪਿਕ ’ਚ ਦੇਸ਼ ਲਈ ਮੈਡਲ ਲਿਆਉਣ ਦੀਆਂ ਸੰਭਾਵਨਾਵਾਂ ਬਣਾ ਸਕਦੇ ਹਨ।
ਪੀਵੀ ਸੰਧੂ
ਰਿਓ ਓਲੰਪਿਕ 2016 ’ਚ ਰਜਤ ਪੁਰਸਕਾਰ ਜਿੱਤਣ ਤੋਂ ਬਾਅਦ ਟੋਕੀਓ ਓਲੰਪਿਕ ਲਈ ਪੀਵੀ ਸੰਧੂ ਤੋਂ ਭਾਰਤ ਨੂੰ ਬਹੁਤ ਉਮੀਦਾਂ ਹਨ। ਹੈਦਰਾਬਾਦ ’ਚ ਜਨਮੀ 26 ਸਾਲਾ ਪੀਵੀ ਸਿੰਧੂ ਇਸ ਸਮੇਂ BWF Ranking ’ਚ 7ਵੇਂ ਸਥਾਨ ’ਤੇ ਹੈ ਇਸ ਵਾਰ ਉਹ ਇਸ ਕੜੀ ’ਚ ਖੁਦ ਨੂੰ ਪਹਿਲਾਂ ਤੋਂ ਜ਼ਿਆਦਾ ਮਜਬੂਤ ਬਣਾਉਣ ਦੀ ਕੋਸ਼ਿਸ਼ ’ਚ ਹੈ। ਉਨ੍ਹਾਂ ਦੀ ਹੁਣ ਬੀਡਬਲਯਐੱਫ ਰੈਂਕਿੰਗ 10 ’ਚੋਂ ਘੱਟ ਹੈ ਇਸ ਲਈ ਉਨ੍ਹਾਂ ਨੇ ਸਿੱਧੇ ਓਲੰਪਿਕ ਲਈ ਕਵਾਲੀਫਾਈ ਕੀਤਾ ਹੈ।
ਮੈਰੀਕੌਮ
ਭਾਰਤ ਦੀ ਅਨੁਭਵੀ ਮੁੱਕੇਬਾਜ਼ ਮੈਰੀਕੌਮ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਨੇ 2012 ਲੰਡਨ ਓਲੰਪਿੰਕ ’ਚ ਕਾਂਸੀ ਪੁਰਸਕਾਰ ਜਿੱਤਿਆ ਸੀ। ਇਸ ਵਾਰ ਟੋਕੀਓ ਓਲੰਪਿਕ ’ਚ ਕੌਮ ਆਪਣਾ ਵਧਿਆ ਪ੍ਰਦਰਸ਼ਨ ਦੇਣ ਲਈ ਤਿਆਰ ਹੈ। ਦੱਸਣਯੋਗ ਹੈ ਕਿ ਇਸ ਵਾਰ ਓਲੰਪਿਕ ’ਚ ਕੌਮ ਦਾ ਆਖਿਰੀ ਮੈਚ ਹੋਵੇਗਾ।
India men’s hockey team
ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਆਖਿਰੀ ਵਾਰ 1980 ’ਚ ਫਾਈਨਲ ’ਚ ਸਪੇਨ ਨੂੰ ਹਰਾ ਕੇ ਓਲੰਪਿਕ ਸਰਵਣ ਪੁਰਸਕਾਰ ਜਿੱਤਿਆ ਸੀ। ਹਾਲਾਂਕਿ ਉਦੋਂ ਤੋਂ ਹੁਣ ਤਕ ਬਹੁਤ ਕੁਝ ਬਦਲਿਆ ਵੀ ਹੈ। ਟੋਕੀਓ ਓਲੰਪਿਕ ਲਈ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਤੋਂ ਦੇਸ਼ ਨੂੰ ਕਾਫੀ ਉਮੀਦਾਂ ਹਨ। ਭਾਰਤ ਫਿਲਹਾਲ ਚੌਥੇ ਨੰਬਰ ’ਤੇ ਹੈ ਤੇ ਉਸ ਨੇ ਹਾਲ ਹੀ ’ਚ ਜਰਮਨੀ ਨੂੰ 6-1 ਤੋਂ ਹਰਾਇਆ ਸੀ।
ਵਿਨੇਸ਼ ਫੋਗਟ
ਇਸ ਵਾਰ ਭਾਰਤ ਨੂੰ ਕੁਸ਼ਤੀ ਖਿਡਾਰੀ ਵਿਨੇਸ਼ ਫੋਗਟ ਤੋਂ ਵੀ ਕਾਫੀ ਉਮੀਦਾਂ ਹਨ ਕਿ ਉਹ ਭਾਰਤ ਦਾ ਵਿਸ਼ਵ ’ਚ ਝੰਡਾ ਲਹਿਰਾ ਸਕਦੀ ਹੈ। ਫੋਗਟ ਨੇ 53 ਕਿਗ੍ਰਾਮ ਵਰਗ ’ਚ ਮਾਰੀਆ ਪ੍ਰੈਵੋਲਾਰਾਕੀ ਨੂੰ ਹਰਾ ਕੇ ਕਾਂਸੀ ਪੁਰਸਕਾਰ ਮੈਚ ’ਚ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ ਸੀ।