ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਵਿਸ਼ਵ ਦੀ ਨੰਬਰ -1 ਚੀਨੀ ਤਾਈਪੇ ਕੀ ਤਾਈ ਜ਼ੂ ਯਿੰਗ ਦੇ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਤੋਂ ਭਾਰਤ ਦੀ ਸਭ ਤੋਂ ਵੱਡੀ ਤਮਗੇ ਦੀ ਉਮੀਦ ਸੀ ਅਤੇ ਉਸਨੇ ਹੁਣ ਤੱਕ ਟੋਕੀਓ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ, ਉਸ ਤੋਂ ਲੱਗਦਾ ਸੀ ਕਿ ਉਹ ਇਸ ਵਾਰ ਸੋਨ ਤਮਗਾ ਜਿੱਤ ਸਕਦੀ ਹੈ। ਪਰ ਇਸ ਹਾਰ ਨਾਲ ਉਸਦਾ ਸੁਪਨਾ ਚਕਨਾਚੂਰ ਹੋ ਗਿਆ। ਸਿੰਧੂ 40 ਮਿੰਟ ਤੱਕ ਚੱਲੇ ਮੈਚ ਵਿੱਚ ਜ਼ੂ ਯਿੰਗ ਤੋਂ 18-21, 12-21 ਨਾਲ ਹਾਰ ਗਈ। ਸਿੰਧੂ ਨੇ ਪਹਿਲੀ ਗੇਮ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸ਼ੁਰੂਆਤ ਵਿੱਚ ਲੀਡ ਹਾਸਿਲ ਕੀਤੀ ਪਰ ਸ਼ੂ ਯਿੰਗ ਨੇ ਪਹਿਲੀ ਗੇਮ ਜਿੱਤ ਕੇ ਵਾਪਸੀ ਕੀਤੀ।
ਇਹ ਵੀ ਪੜ੍ਹੋ :BJP ਨੂੰ ਲੱਗਿਆ ਵੱਡਾ ਝੱਟਕਾ, ਭਾਜਪਾ ਦੇ ਇਸ ਵੱਡੇ ਲੀਡਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ
ਇਸ ਤੋਂ ਬਾਅਦ ਸਿੰਧੂ ਦੂਜੀ ਗੇਮ ਵਿੱਚ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ ਅਤੇ ਇਹ ਗੇਮ ਵੀ ਹਾਰ ਗਈ। ਸਿੰਧੂ ਭਾਵੇਂ ਸੋਨ ਤਮਗੇ ਦੀ ਦੌੜ ਤੋਂ ਬਾਹਰ ਹੋ ਗਈ ਹੋਵੇ ਪਰ ਉਸ ਕੋਲ ਅਜੇ ਵੀ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ। ਸਿੰਧੂ ਐਤਵਾਰ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਚੀਨ ਦੀ ਹੀ ਬਿੰਗ ਸ਼ਿਆਓ ਨਾਲ ਭਿੜੇਗੀ।
ਇਹ ਵੀ ਦੇਖੋ : ਸਹੇਲੀ ਤੋਂ ਧੋਖਾ ਖਾਏ ‘ਬੇਵਫਾ ਚਾਹ ਵਾਲੇ’ ਦੀ ਇੰਝ ਬਦਲੀ ਜ਼ਿੰਦਗੀ