ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅੱਜ ਮੁਜ਼ੱਫਰਨਗਰ ਵਿਚ ਕਿਸਾਨਾਂ ਵੱਲੋਂ ਬਹੁਤ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਮਾਇਤ ਕੀਤੀ।
ਇਸ ਸਬੰਧੀ ਫੇਸਬੁੱਕ ਪੇਜ ‘ਤੇ ਆਪਣੀ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਅੰਨਦਾਤੇ ਦੇ ਇਤਿਹਾਸਕ ਇਕੱਠ ਨੂੰ ਸਿਜਦਾ ਕਰ ਰਹੀ ਹੈ, ਜਿਸਨੇ ਹੰਕਾਰੀ ਕੇਂਦਰ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ।ਸਾਡੇ ਕਿਸਾਨਾਂ ਨੇ ਵਿਖਾ ਦਿੱਤਾ ਕਿ ਬੰਜਰ ਜ਼ਮੀਨ ‘ਚੋਂ ਅੰਨ ਉਗਾਉਣਾ ਅਤੇ ਆਪਣੇ ਹੱਕ ਲੈਣੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦੇ ਹਨ।
ਮੁਜ਼ੱਫਰ ਨਗਰ ਵਿਚ 32 ਕਿਸਾਨਾਂ ਜਥੇਬੰਦੀਆਂ ਦੀ ਮਹਾਪੰਚਾਇਤ ਹੋ ਰਹੀ ਹੈ। ਵੱਖ-ਵੱਖ ਥਾਵਾਂਤੋਂ ਆਏ ਕਿਸਾਨਾਂ ਦੀ ਵੱਡੀ ਗਿਣਤੀ ਇਸ ਮਹਾਪੰਚਾਇਤ ਵਿਚ ਪਹੁੰਚੀ ਹੋਈ ਸੀ। ਇਸ ਮਹਾਪੰਚਾਇਤ ਵਿਚ ਔਰਤਾਂ ਦਾ ਵੀ ਸਮੂਹ ਸ਼ਾਮਲ ਸੀ। ਅੱਜ ਕਿਸਾਨਾਂ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਇਸ ਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਕਿਸਾਨ ਸੰਮੇਲਨ ਦੱਸਿਆ ਜਾ ਰਿਹਾ ਹੈ। ਲਗਭਗ 5 ਲੱਖ ਕਿਸਾਨ ਇਸ ਮੌਕੇ ਪੁੱਜੇ ਤੇ ਜੇਕਰ ਕਿਸਾਨ ਇੰਨੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਨਿਸ਼ਿਚਤ ਹੀ ਸਰਕਾਰ ‘ਤੇ ਦਬਾਅ ਵਧੇਗਾ।
ਇਹ ਵੀ ਪੜ੍ਹੋ : 56.26 ਫੀਸਦੀ ਰਿਕਾਰਡ Online ਕਰਕੇ ਜਲੰਧਰ ਈ-ਗਿਰਦਾਵਰੀ ‘ਚ ਮੋਹਰੀ: ਡੀਸੀ ਥੋਰੀ