ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਆਲੇ ਦੁਆਲੇ ਵਿਸ਼ੇਸ਼ ਹੁਕਮਾਂ ਦੇ ਨਾਲ ਧਾਰਾ 144 ਲਗਾਈ ਸੀ, ਜਿਸਦੇ ਲਿਖਤੀ ਆਦੇਸ਼ ਨੂੰ 24 ਘੰਟਿਆਂ ਬਾਅਦ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਦੋਂ ਸ਼ਹੀਦਾਂ ਦੀ ਇਸ ਯਾਦਗਾਰ ਦਾ ਮਾਮਲਾ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਕੋਲ ਪਹੁੰਚਿਆ ਤਾਂ ਉਨ੍ਹਾਂ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੂੰ ਹੁਕਮ ਵਾਪਸ ਲੈਣ ਲਈ ਕਿਹਾ।
ਬੁੱਧਵਾਰ ਸ਼ਾਮ ਨੂੰ ਜਲ੍ਹਿਆਂਵਾਲਾ ਬਾਗ ਦੇ ਆਲੇ ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਇਸ ਦੇ ਲਈ ਵਿਸ਼ੇਸ਼ ਲਿਖਤੀ ਆਦੇਸ਼ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਪੁਲਿਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੀ ਗੈਰਕਨੂੰਨੀ ਘਟਨਾ ਨੂੰ ਰੋਕਣ ਲਈ ਧਾਰਾ 144 ਲਾਗੂ ਹੈ, ਇਸਦੇ ਲਈ ਵਿਸ਼ੇਸ਼ ਲਿਖਤੀ ਆਦੇਸ਼ ਜਾਰੀ ਕਰਨ ਦੀ ਜ਼ਰੂਰਤ ਨਹੀਂ ਸੀ। ਇਸ ਲਈ ਲਿਖਤੀ ਆਦੇਸ਼ ਵਾਪਸ ਲਏ ਜਾਣ।
ਇਹ ਵੀ ਪੜ੍ਹੋ : ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦਾ ਹੋਇਆ ਦੇਹਾਂਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਜਲਿਆਂਵਾਲਾ ਬਾਗ ਵਿੱਚ ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਆਦਿ ਨੂੰ ਰੋਕਣ ਲਈ ਅੰਮ੍ਰਿਤਸਰ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ 144 ਲਾਗੂ ਕਰ ਦਿੱਤੀ ਸੀ। ਡੀਸੀਪੀ ਭੰਡਾਲ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਸੀ ਕਿ ਕੁਝ ਸੰਗਠਨ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਅਤੇ ਧਰਨੇ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ ਹੈ। ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ, ਜਿਨ੍ਹਾਂ ਦੇ ਹੁਕਮ 6 ਨਵੰਬਰ ਤੱਕ ਜਾਰੀ ਰਹਿਣ ਦੇ ਹਨ।
ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸੰਮਤੀ ਅਤੇ ਜਲਿਆਂਵਾਲਾ ਬਾਗ ਫਰੀਡਮ ਫਾਈਟਰ ਫੈਡਰੇਸ਼ਨ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਸੰਸਥਾਵਾਂ, ਬਾਗ ਵਿੱਚ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਬਾਰੇ ਵੱਖਰਾ ਨਜ਼ਰੀਆ ਰੱਖਦੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੀਨੀਕਰਨ ਦੇ ਨਾਂ ‘ਤੇ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਲਈ ਇਹ ਸੰਸਥਾਵਾਂ ਸ਼ਾਂਤੀਪੂਰਵਕ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਜਲੰਧਰ : ਮਾਂ ਦੀ ਮੌਤ ਹੋਈ ਤਾਂ ਮਕਾਨ ਮਾਲਕ ਨੇ ਧੀ ਨੂੰ ਲਾਸ਼ ਘਰ ‘ਚ ਲਿਆਉਣ ਤੋਂ ਕੀਤਾ ਮਨ੍ਹਾ, ਪੁਲਿਸ ਨੇ ਦਿਖਾਈ ਸਖਤੀ ਤਾਂ ਦੱਸੀ ਇਹ ਵਜ੍ਹਾ