ਦਿੱਲੀ ਵਿੱਚ ਸਤੰਬਰ ਵਿੱਚ ਸ਼ਨੀਵਾਰ ਸ਼ਾਮ ਤੱਕ 383.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਇਸ ਮਹੀਨੇ ਵਿੱਚ 77 ਸਾਲਾਂ ਵਿੱਚ ਸਭ ਤੋਂ ਵੱਧ ਹੈ।
ਆਈਐਮਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਸਤੰਬਰ 1944 ਵਿੱਚ 417.3 ਮਿਲੀਮੀਟਰ ਮੀਂਹ ਪਿਆ, ਜੋ ਕਿ 1901-2021 ਦੀ ਮਿਆਦ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸਤੰਬਰ ਵਿੱਚ ਸ਼ਨੀਵਾਰ ਸ਼ਾਮ 5.30 ਵਜੇ ਤੱਕ 383.4 ਮਿਲੀਮੀਟਰ ਮੀਂਹ ਪਿਆ ਹੈ।
ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਦਿੱਲੀ ਵਿੱਚ 1914 ਵਿੱਚ 360.9 ਮਿਲੀਮੀਟਰ, 1945 ਵਿੱਚ 359.2 ਮਿਲੀਮੀਟਰ ਅਤੇ 1933 ਵਿੱਚ 341.9 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਇਸ ਸਾਲ ਸਤੰਬਰ ਵਿੱਚ ਦਿੱਲੀ ਵਿੱਚ ਤਿੰਨ ਵਾਰ ਭਾਰੀ ਮੀਂਹ ਪਿਆ ਹੈ। 1 ਸਤੰਬਰ ਨੂੰ 112.1 ਮਿਲੀਮੀਟਰ; 2 ਸਤੰਬਰ ਨੂੰ 117.7 ਮਿਲੀਮੀਟਰ ਅਤੇ 11 ਸਤੰਬਰ (ਸ਼ਨੀਵਾਰ) ਨੂੰ 94.7 ਮਿਲੀਮੀਟਰ ਮੀਂਹ ਪਿਆ, ਜੋ ਕਿ ਇਸ ਦਹਾਕੇ ਵਿੱਚ ਇਸ ਮਹੀਨੇ ਵਿੱਚ ਸਭ ਤੋਂ ਵੱਧ ਹੈ।