ਨਵੀਂ ਦਿੱਲੀ: ਆਮ ਤੌਰ ‘ਤੇ ਕਿਸੇ ਔਰਤ ਦਾ ਡਲੀਵਰੀ ਪੀਰੀਅਡ ਨੂੰ 9 ਮਹੀਨੇ ਦਾ ਮੰਨਿਆ ਜਾਂਦਾ ਹੈ, ਪਰ ਬ੍ਰਿਟੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਡਾਕਟਰ ਵੀ ਹੈਰਾਨ ਰਹਿ ਗਏ ਹਨ। ਇੱਥੇ ਇੱਕ ਔਰਤ ਨੇ ਦਾਅਵਾ ਕੀਤਾ ਕਿ ਉਸ ਦੀ ਸਿਰਫ 6 ਤੋਂ 8 ਹਫਤਿਆਂ (ਲਗਭਗ ਦੋ ਮਹੀਨਿਆਂ) ਦੀ ਪ੍ਰੈਗਨੈਂਸੀ ਹੋਈ ਤੇ ਉਸ ਦੀ ਡਲਿਵਰੀ ਹੋ ਗਈ। ਇਹ ਘਟਨਾ ਨਾਰਫਲੋਕ ਦੇ ਕੁਈਨ ਐਲਿਜ਼ਾਬੇਥ ਹਸਪਤਾਲ ਵਿੱਚ ਵਾਪਰੀ।
20 ਸਾਲਾ ਏਰਿਨ ਹੌਗ ਨੂੰ ਪਿਛਲੇ ਮਹੀਨੇ ਅਚਾਨਕ ਲੇਬਰ ਦਰਦ ਹੋਇਆ ਸੀ ਅਤੇ ਉਹ ਹਸਪਤਾਲ ਪਹੁੰਚੀ ਸੀ ਪਰ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਗਰਭ ਅਵਸਥਾ ਨੂੰ ਸਿਰਫ 6 ਹਫਤੇ ਹੋਏ ਹਨ ਅਤੇ ਸਭ ਕੁਝ ਆਮ ਹੈ ਜਿਸ ਤੋਂ ਬਾਅਦ ਏਰਿਨ ਨੂੰ ਛੁੱਟੀ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ। ਜਿਵੇਂ ਹੀ ਉਹ ਹਸਪਤਾਲ ਤੋਂ ਵਾਪਸ ਆਈ, ਏਰਿਨ ਨੂੰ ਦੁਬਾਰਾ ਤੇਜ਼ ਦਰਦ ਹੋਣ ਲੱਗਾ ਅਤੇ ਉਸਨੇ ਐਮਰਜੈਂਸੀ ਐਂਬੂਲੈਂਸ ਸੇਵਾ ਨੂੰ ਬੁਲਾਇਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ, ਦਰਦ ਇੰਨਾ ਵੱਧ ਗਿਆ ਕਿ ਏਰਿਨ ਦੀ ਘਰ ਵਿੱਚ ਹੀ ਡਲਿਵਰੀ ਕਰਨੀ ਪਈ। ਹਾਲਾਂਕਿ ਮੈਡੀਕਲ ਸਟਾਫ ਉਸ ਸਮੇਂ ਉਸਦੇ ਘਰ ਪਹੁੰਚ ਗਿਆ ਸੀ।
ਡਲਿਵਰੀ ਦੇ ਦੌਰਾਨ ਏਰਿਨ ਦਾ ਬਹੁਤ ਖੂਨ ਵਹਿ ਗਿਆ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਔਰਤ ਦੀ ਡਲਿਵਰੀ ਤੋਂ ਨਾ ਸਿਰਫ ਡਾਕਟਰ ਬਲਕਿ ਉਸਦੇ ਪਤੀ ਵੀ ਹੈਰਾਨ ਸਨ ਕਿਉਂਕਿ ਔਰਤ ਦੇ ਅਨੁਸਾਰ, ਗਰਭ ਅਵਸਥਾ ਨੂੰ ਸਿਰਫ 6 ਤੋਂ 8 ਹਫਤੇ ਹੀ ਹੋਏ ਸਨ। ਹਾਲਾਂਕਿ ਜਣੇਪੇ ਤੋਂ ਬਾਅਦ ਔਰਤ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
ਕਰੀਬ 15 ਮਹੀਨੇ ਪਹਿਲਾਂ ਏਰਿਨ ਨੇ ਉਸੇ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਹ ਕਹਿੰਦੀ ਹੈ ਕਿ ਉਸਨੂੰ ਆਪਣੀ ਗਰਭ ਅਵਸਥਾ ਬਾਰੇ ਕੋਈ ਪਤਾ ਨਹੀਂ ਸੀ ਕਿਉਂਕਿ ਉਸ ਨੂੰ ਨਿਯਮਿਤ ਮਾਹਵਾਰੀ ਆ ਰਹੀ ਸੀ ਅਤੇ ਉਸਨੂੰ ਬੇਬੀ ਬੰਪ ਵਰਗਾ ਕੁਝ ਵੀ ਮਹਿਸੂਸ ਨਹੀਂ ਹੁੰਦਾ ਸੀ. ਇਸ ਤੋਂ ਇਲਾਵਾ, ਦੂਜੀ ਵਾਰ ਗਰਭਵਤੀ ਹੋਣ ਵਰਗੇ ਕੋਈ ਲੱਛ ਵੀ ਪੂਰੇ ਨਹੀਂ ਹੋਏ ਇਥੋਂ ਤਕ ਕਿ ਉਸ ਦੀ ਗਰਭ ਅਵਸਥਾ ਤੋਂ ਅਣਜਾਣ ਔਰਤ ਨੇ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਵੀ ਲੈ ਲਈ ਸੀ।
ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਫੜਿਆ BJP ਦਾ ਪੱਲਾ