ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਿਲਜੁਲ ਰੁਕਣ ਦਾ ਨਾਂ ਨਹੀਂ ਲੈ ਰਹੀ ਜਿੱਥੇ ਬੀਤੇ ਦਿਨੀਂ ਡੀਜੀਪੀ ਪੰਜਾਬ ਵਲੋਂ ਅਜਨਾਲਾ ਦੇ ਪੈਟਰੋਲ ਪੰਪ ਤੇ ਹੋਏ ਬਲਾਸਟ ਸੰਬੰਧੀ ਇਸ ਪਿੱਛੇ ਸਰਹੱਦ ਪਾਰ ਗੁਆਂਢੀ ਮੁਲਕ ਵਲੋਂ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਕਾਰਨ ਦੱਸਿਆ ਜਾ ਰਿਹਾ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਸਰਹੱਦ ‘ਤੇ ਡਰੋਨ ਦੀ ਹਿਲਜੁਲ ਹੋਣ ਅਤੇ ਕਰੀਬ ਪਿਛਲੇ 40 ਦਿਨਾਂ ‘ਚ ਚਾਰ ਵੱਡੀਆਂ ਘਟਨਾਵਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸੀਐੱਮ ਪੰਜਾਬ ਵਲੋਂ ਪੰਜਾਬ ਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਗਏ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਵਿਚਲੇ ਕਲੇਸ਼ ਦਰਮਿਆਨ ਕੈਪਟਨ ਨੇ ਅੱਜ ਬੁਲਾਈ ਕੈਬਨਿਟ ਦੀ ਬੈਠਕ
ਇਕ ਵਾਰ ਫਿਰ ਬੀਤੀ ਰਾਤ ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 10 ਬਟਾਲੀਅਨ ਦੀ ਬੀਓਪੀ ਸਹਾਰਨਪੁਰ ‘ਤੇ ਤਾਇਨਾਤ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਜਵਾਨਾਂ ਵਲੋਂ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵਾਪਿਸ ਪਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਇਸ ਮਾਮਲੇ ਸੰਬੰਧੀ ਕਿਸੇ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਜਵਾਨਾਂ ਅਤੇ ਜਾਂਚ ਏਜੇਂਸੀਆਂ ਵਲੋਂ ਇਲਾਕੇ ਦੀ ਛਾਣਬੀਣ ਜਾਰੀ ਹੈ।
ਪਾਕਿਸਤਾਨ ਵੱਲੋਂ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਅਤੇ ਡਰੋਨ ਭੇਜੇ ਜਾਣ ਕਾਰਨ ਸਰਹੱਦੀ ਖੇਤਰ ਵਿੱਚ ਰੈਡ ਅਲਰਟ ਹੈ ਅਤੇ ਇਸ ਕਾਰਨ ਬੀਐਸਐਫ ਦੇ ਜਵਾਨ ਸਰਹੱਦ ਉੱਤੇ ਪੂਰੀ ਤਰ੍ਹਾਂ ਚੌਕਸ ਹਨ। ਇਸ ਕਾਰਨ ਸੈਨਿਕਾਂ ਨੇ ਵੀਰਵਾਰ ਰਾਤ ਦਸ ਵਜੇ ਪਾਕਿਸਤਾਨੀ ਡਰੋਨ ਦੀ ਘੁਸਪੈਠ ਦੇਖੀ ਅਤੇ ਉਸ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਲੰਮੇ ਸਮੇਂ ਤੋਂ, ਪਾਕਿਸਤਾਨੀ ਪੱਖ ਤੋਂ ਡਰੋਨ ਪੰਜਾਬ ਵਿੱਚ ਘੁਸਪੈਠ ਕਰ ਰਹੇ ਹਨ। ਬੀਐਸਐਫ ਦੇ ਜਵਾਨਾਂ ਨੇ ਕਈ ਡਰੋਨਾਂ ਨੂੰ ਮਾਰ ਗਿਰਾਇਆ। ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਬੀਐਸਐਫ ਵੱਲੋਂ ਇਲਾਕੇ ਦੀ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਐਸਐਫ ਪੂਰੀ ਤਿਆਰੀ ਨਾਲ ਸਰਹੱਦ ‘ਤੇ ਖੜ੍ਹੀ ਹੈ।
ਇਹ ਵੀ ਪੜ੍ਹੋ : ਖਤਰਾ ਅਜੇ ਟਲਿਆ ਨਹੀਂ : ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਪੰਜਾਬ ‘ਚ ਸੀਰੀਅਲ ਬਲਾਸਟ ਦੀ ਸਾਜ਼ਿਸ਼