ਅੰਮ੍ਰਿਤਸਰ : ਕਿਸਾਨੀ ਅੰਦੋਲਨ ਨਾਲ ਜੁੜੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਸ਼ਵੇਕ ਮਲਿਕ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਅੰਗਰੇਜ ਸਿੰਘ (45) ਵਾਸੀ ਪਿੰਡ ਕਾਮਲਪੁਰਾ ਵਜੋਂ ਹੋਈ ਹੈ। ਅੰਗਰੇਜ ਸਿੰਘ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧ ਰੱਖਦਾ ਸੀ।
ਅੰਗਰੇਜ਼ ਸਿੰਘ ਕਮਾਲਪੁਰਾ ਪੁਰਾਣੀ ਤਹਿਸੀਲ ਅਜਨਾਲਾ ਦਾ ਵਸਨੀਕ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਬੀਤੀ ਰਾਤ ਮਲਿਕ ਦੇ ਘਰ ਬਾਹਰ ਕਿਰਤੀ ਕਿਸਾਨ ਯੂਨੀਅਨ ਦੀ ਧਰਨੇ ਦੀ ਵਾਰੀ ਸੀ ਜਿੱਥੇ ਅੰਗਰੇਜ਼ ਸਿੰਘ ਦੀ ਮੌਤ ਹੋ ਗਈ। ਕਿਸਾਨਾਂ ਵੱਲੋਂ ਭਾਜਪਾ ਦਾ ਲਗਾਤਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਅੰਦੋਲਨ ਵਿਚ ਹੁਣ ਤੱਕ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ED ਵੱਲੋਂ ਪੰਜਾਬ ‘ਚ ਜਲੰਧਰ ਸਣੇ 5 ਸ਼ਹਿਰਾਂ ‘ਚ ਛਾਪੇ, 3.88 ਕਰੋੜ ਦੀ ਭਾਰਤੀ ਤੇ ਵਿਦੇਸ਼ੀ ਮੁਦਰਾ ਕੀਤੀ ਬਰਾਮਦ
ਭਾਜਪਾ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ। ਭਾਜਪਾ ਦੇ ਦਫਤਰ ਖੰਨਾ ਸਮਾਰਕ ਨੇੜੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਦੁਰਗਿਆਣਾ ਮੰਦਰ, ਜਿਸ ਦੇ ਨਾਲ ਭਾਜਪਾ ਦਾ ਦਫਤਰ ਹੈ, ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਹਨ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ ਤੇ ਉਹ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਹਨ।