ਤਰਨ ਤਾਰਨ : ਤਰਨਤਾਰਨ ਦੇ ਵੈਰੋਵਾਲ ਥਾਣੇ ਦੇ ਪਿੰਡ ਨਾਗੋਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਧੜਿਆਂ ਵਿੱਚ ਝਗੜੇ ਵਿੱਚ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਚਾਚਾ-ਭਤੀਜਾ ਸਨ। ਮ੍ਰਿਤਕਾਂ ਦੀ ਪਛਾਣ 54 ਸਾਲਾ ਜਰਨੈਲ ਸਿੰਘ ਦੇ ਪੁੱਤਰ ਲਖਬੀਰ ਸਿੰਘ ਅਤੇ ਚਚੇਰੇ ਭਰਾ 26 ਸਾਲਾ ਤਸਬੀਰ ਦੇ ਪੁੱਤਰ ਅੰਮ੍ਰਿਤਪਾਲ ਵਜੋਂ ਹੋਈ ਹੈ। ਪੁਲਸ ਨੇ ਮੌਕੇ ‘ਤੇ ਜਾ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ 6 ਲੋਕਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਘਟਨਾ ਮੰਗਲਵਾਰ ਰਾਤ ਦੀ ਹੈ। ਪਿੰਡ ਨਾਗੋ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਸਾਹਮਣੇ ਇਲਾਕੇ ਦੇ ਕੁਝ ਲੋਕ ਇਕੱਠੇ ਹੁੰਦੇ ਸਨ, ਜਿਸ ਬਾਰੇ ਪਰਿਵਾਰ ਵੱਲੋਂ ਇਤਰਾਜ਼ ਉਠਾਇਆ ਗਿਆ ਸੀ। ਕੁਝ ਦਿਨ ਪਹਿਲਾਂ ਦੋ ਗੁੱਟਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪਰ ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਆਪਸ ਵਿੱਚ ਬਿਠਾ ਕੇ ਰਾਜ਼ੀਨਾਮਾ ਕਰਵਾ ਦਿੱਤਾ।
ਮੰਗਲਵਾਰ ਰਾਤ ਨੂੰ ਦੋਹਾਂ ਗੁੱਟਾਂ ਵਿਚਾਲੇ ਫਿਰ ਝੜਪ ਹੋ ਗਈ। ਜਿਸ ਦੌਰਾਨ ਅੰਮ੍ਰਿਤਪਾਲ ਸਿੰਘ ਆਪਣੇ ਚਾਚੇ ਲਖਬੀਰ ਸਿੰਘ ਦੇ ਨਾਲ ਘਰ ਦੇ ਬਾਹਰ ਮੌਜੂਦ ਸੀ ਕਿ ਯੁੱਧਵੀਰ ਸਿੰਘ, ਉਸਦੇ ਭਰਾ ਤੇਜਬੀਰ ਸਿੰਘ ਤੋਂ ਇਲਾਵਾ ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਕਵਲਜੀਤ ਸਿੰਘ ਵਾਸੀ ਪਿੰਡ ਨਾਗੋਕੇ ਅਤੇ ਨਮਕ ਨੌਜਾਵਾਨਾਂ ਨਾਲ ਮਿਲ ਕੇ ਚਾਚੇ-ਭਤੀਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਸੁੱਚਾ ਸਿੰਘ ਬੱਲਾ, ਥਾਣਾ ਇੰਚਾਰਜ ਵਰਿੰਦਰ ਸਿੰਘ ਖੋਸਾ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਬੱਲ ਨੇ ਦੱਸਿਆ ਕਿ ਮਨਦੀਪ ਸਿੰਘ ਦੇ ਬਿਆਨਾਂ ’ਤੇ ਵੈਰੋਵਾਲ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਦਾ ਅਸਤੀਫਾ ਮਾਮਲਾ : ਹਾਈਕਮਾਨ ਨਾਲ ਚਰਚਾ ਤੋਂ ਬਾਅਦ ਹਰੀਸ਼ ਰਾਵਤ ਨੇ ਕੀਤਾ ਸਪੱਸ਼ਟ- ਨਹੀਂ ਬਦਲੇ ਜਾਣਗੇ ਮੰਤਰੀਆਂ ਦੇ ਵਿਭਾਗ
ਮੁਲਜ਼ਮ ਕੋਲ 32 ਬੋਰ ਰਿਵਾਲਵਰ ਸਨ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ ਜਦੋਂ ਕਿ ਲਖਬੀਰ ਸਿੰਘ ਆਪਣੀ ਧੀ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸੀ। ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੇ ਘਰ ਛਾਪਾ ਮਾਰਿਆ ਗਿਆ ਪਰ ਉਹ ਪਰਿਵਾਰਾਂ ਸਮੇਤ ਫਰਾਰ ਹੋ ਗਏ ਹਨ। ਇਸ ਵੇਲੇ ਮੋਬਾਈਲ ਕਾਲ ਦੀ ਡਿਟੇਲ ਦੁਆਰਾ ਲੋਕੇਸ਼ਨ ਲੱਭੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।