ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਤੋਂ ਇੰਡੀਗੋ ਦੀ ਉਡਾਣ ਤੋਂ ਕਸਟਮ ਵਿਭਾਗ ਨੇ 600 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਨੇ ਨੌਜਵਾਨ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਉਕਤ ਯਾਤਰੀ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਪਿੰਡ ਦਹਿਲੀਜ ਕਲਾਂ ਵਜੋਂ ਹੋਈ ਹੈ। ਕਸਟਮ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਹਵਾਈ ਅੱਡੇ ‘ਤੇ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਦੀ ਜੀਨਸ ਨਾਲ ਬੰਨ੍ਹੀ ਸੋਨੇ ਦੀ ਬੈਲਟ ਬਰਾਮਦ ਹੋਈ। ਉਕਤ ਨੌਜਵਾਨ ਬੈਲਟ ਦੇ ਬੱਕਲ ਦੇ ਰੂਪ ਵਿਚ ਸੋਨਾ ਲਿਆਇਆ ਸੀ। ਜਦੋਂ ਅਧਿਕਾਰੀਆਂ ਨੇ ਇਸ ਨੂੰ ਤੋਲਿਆ ਤਾਂ ਸੋਨੇ ਦੀ ਪੱਟੀ ਦਾ ਭਾਰ 600 ਗ੍ਰਾਮ ਨਿਕਲਿਆ। ਅਮਨਦੀਪ ਸਿੰਘ ਨੂੰ ਤੁਰੰਤ ਕਸਟਮ ਅਧਿਕਾਰੀਆਂ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਘੇਰ ਲਿਆ।
ਇਹ ਵੀ ਪੜ੍ਹੋ : ਜਾਖੜ ਦਾ ਸਿੱਧੂ ‘ਤੇ ਤਿੱਖਾ ਹਮਲਾ, ਕਿਹਾ ‘ਲੋਕਾਂ ਨੂੰ ਕੰਮ ਨਾਲ ਮਤਲਬ ਹੈ, ਘਰ ਰੁਸੇ ਬੈਠੇ ਬੰਦੇ ਨਾਲ ਕੋਈ ਮਤਲਬ ਨਹੀਂ’