ਦੀਵਾਲੀ ਤੋਂ ਪਹਿਲਾਂ ਗਾਹਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸੋਨੇ ਦੀਆਂ ਕੀਮਤਾਂ 1,000 ਰੁਪਏ ਤੱਕ ਘੱਟ ਸਕਦੀਆਂ ਹਨ। ਗੋਲਡ ਕਮੋਡਿਟੀ ਐਕਸਪਟਸ ਅਨੁਸਾਰ, ਸੋਨੇ ਦੀ ਕੀਮਤ ਮਜ਼ਬੂਤ ਅਮਰੀਕੀ ਡਾਲਰ ਕਾਰਨ ਨਰਮ ਰਹਿ ਸਕਦੀ ਹੈ ਪਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਸ਼ਵਵਿਆਪੀ ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਕਰ ਸਕਦੀਆਂ ਹਨ , ਜਿਸ ਨਾਲ ਸੋਨੇ ਦੀ ਮੰਗ ਨੂੰ ਹੁਲਾਰਾ ਮਿਲੇਗਾ।
ਇਸ ਤੋਂ ਇਲਾਵਾ, ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਨੇੜੇ ਆਉਣ ਨਾਲ ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਧਣ ਦੀ ਉਮੀਦ ਹੈ। ਹਾਲਾਂਕਿ, ਦੀਵਾਲੀ ਤੋਂ ਪਹਿਲਾਂ-ਪਹਿਲਾਂ ਸੋਨਾ ਸਸਤੇ ‘ਚ ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਸਕਦਾ ਹੈ।
ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ, ਸੋਨੇ ਦੀ ਕੀਮਤ 45,500 ਰੁਪਏ ਤੋਂ 45,000 ਰੁਪਏ ਪ੍ਰਤੀ 10 ਗ੍ਰਾਮ ਤੱਕ ਹੇਠਾਂ ਜਾ ਸਕਦੀ ਹੈ ਕਿਉਂਕਿ ਇਸ ਸਮੇਂ ਵਿੱਚ ਅਮਰੀਕੀ ਡਾਲਰ ਮਜ਼ਬੂਤ ਰਹਿ ਸਕਦਾ ਹੈ। ਦਰਸਲ, ਡਾਲਰ ਮਹਿੰਗਾ ਹੋਣ ਕਾਰਨ ਹੋਰ ਕਰੰਸੀ ਵਾਲੇ ਦੇਸ਼ਾਂ ਲਈ ਖਰੀਦਣਾ ਮਹਿੰਗਾ ਹੋ ਜਾਂਦਾ ਹੈ ਜਿਸ ਕਾਰਨ ਸੋਨੇ ਦੀ ਮੰਗ ਘਟ ਤੇ ਕੀਮਤ ਨਰਮ ਹੋ ਜਾਂਦੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਸੋਨੇ ਦੀ ਕੀਮਤ 48,000 ਰੁਪਏ ਤੋਂ 48,500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਵਸਤੂ ਅਤੇ ਮੁਦਰਾ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੀ ਦੀਵਾਲੀ ਤੱਕ ਸੋਨੇ ਦੀ ਕੀਮਤ 49,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਜਾਵੇਗੀ, ਜੋ ਕਿ ਲਗਭਗ ਇੱਕ ਮਹੀਨਾ ਦੂਰ ਹੈ ਪਰ ਇਸ ਤੋਂ ਪਹਿਲਾਂ ਪਹਿਲਾਂ ਇਹ ਸਸਤਾ ਹੋਵੇਗਾ ਜਿਕਰਯੋਗ ਹੈ ਕਿ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਕੱਲ੍ਹ ਸੋਨੇ ਦੀ ਕੀਮਤ 46,500 ਰੁਪਏ ਪ੍ਰਤੀ 10 ਗ੍ਰਾਮ।