ਪੁਲਿਸ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਦਿਮਾਗ ਵਿੱਚ ਉਨ੍ਹਾਂ ਪ੍ਰਤੀ ਵੱਖੋ ਵੱਖਰੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਕੁੱਝ ਉਨ੍ਹਾਂ ਨੂੰ ਦਬੰਗ ਕਹਿੰਦੇ ਹਨ, ਕੁੱਝ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਉਂਦੇ ਅਤੇ ਕੁੱਝ ਉਨ੍ਹਾਂ ‘ਤੇ ਰਿਸ਼ਵਤ ਲੈਣ ਦਾ ਦੋਸ਼ ਵੀ ਲਗਾਉਂਦੇ ਹਨ। ਪਰ ਇਸ ਸਭ ਦੇ ਵਿਚਕਾਰ ਪੁਲਿਸ ਦਾ ਇੱਕ ਹੋਰ ਚਿਹਰਾ ਸਾਹਮਣੇ ਆਇਆ ਹੈ, ਜੋ ਸ਼ਾਇਦ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ।
ਇਹੀ ਮਨੁੱਖਤਾ ਹੈ, ਜੋ ਕਿ ਲੁਧਿਆਣਾ ਪੁਲਿਸ ਦੇ ਕਰਮਚਾਰੀਆਂ ਦੁਆਰਾ ਬਿਨਾਂ ਕਿਸੇ ਫਾਇਦੇ ਦੇ ਬਹੁਤ ਹੀ ਸਾਦਗੀ ਨਾਲ ਨਿਭਾਇਆ ਜਾ ਰਿਹਾ ਹੈ। ਇਹ ਪੁਲਿਸ ਕਰਮਚਾਰੀ ਲੋਕਾਂ ਦੀ ਕੁੱਝ ਅਜਿਹੇ ਢੰਗ ਨਾਲ ਮਦਦ ਕਰਦੇ ਹਨ ਜੋ ਬਿਆਨ ਵੀ ਨਹੀਂ ਕੀਤੀ ਜਾ ਸਕਦੀ। ਸੜਕਾਂ ‘ਤੇ ਬੈਠੇ ਬੇਸਹਾਰਾ ਅਤੇ ਲੋੜਵੰਦਾਂ ਨੂੰ ਖਾਣਾ ਖਵਾਉਣਾ , ਕੱਪੜੇ ਪਾਉਣਾ ਅਤੇ ਨਹਾਉਣਾ, ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹਾਇਤਾ ਕਰਨਾ, ਟੋਏ ਭਰਨਾ ਅਤੇ ਜ਼ਖਮੀਆਂ ਦਾ ਇਲਾਜ ਕਰਨਾ ਆਦਿ ਕੰਮ ਕਰਦੇ ਹਨ ਜਿਸ ਨਾਲ ਇਨ੍ਹਾਂ ਲੋੜਵੰਦਾਂ ਮਦਦ ਮਿਲਦੀ ਹੈ।
ਟ੍ਰੈਫਿਕ ਪੁਲਿਸ ਦੇ ASI ਅਸ਼ੋਕ ਚੌਹਾਨ, ਜੋ ਚਾਰ ਸਾਲਾਂ ਤੋਂ ਫੁੱਟਪਾਥ ‘ਤੇ ਘਰੋਂ ਕੱਢੇ ਗਏ ਬਜ਼ੁਰਗ ਲੋਕਾਂ ਦੀ ਦੇਖਭਾਲ ਕਰ ਰਹੇ ਹਨ। ਜਦੋਂ ਵੀ ਉਹ ਸੜਕ ‘ਤੇ ਕਿਸੇ ਬਜ਼ੁਰਗ ਨੂੰ ਮਿਲਦੇ ਹਨ, ਉਹ ਉਨ੍ਹਾਂ ਨੂੰ ਨਹਾਉਣ, ਖੁਆਉਣ, ਕੱਪੜੇ ਅਤੇ ਜੁੱਤੇ ਦੇ ਕੇ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ, NGO ਦੀ ਸਹਾਇਤਾ ਨਾਲ, ਉਹ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਕਰਦੇ ਹਨ। ਹੁਣ ਤੱਕ, 70 ਤੋਂ ਵੱਧ ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਕੋਵਿਡ ਦੇ ਦੌਰਾਨ ਉਹ ਰੋਜ਼ਾਨਾ 2 ਹਜ਼ਾਰ ਤੋਂ ਵੱਧ ਲੋਕਾਂ ਲਈ ਲੰਗਰ ਅਤੇ ਭੋਜਨ ਦਾ ਪ੍ਰਬੰਧ ਕਰਦੇ ਰਹੇ ਹਨ। ਪੰਜਾਬ ਪੁਲਿਸ ਭਰਤੀ ਲਈ ਲੱਖਾਂ ਨੌਜਵਾਨਾਂ ਨੇ ਅਪਲਾਈ ਕੀਤਾ। ਉਨ੍ਹਾਂ ਵਿਚੋਂ ਬਹੁਤ ਸਾਰੇ ਹਨ ਜੋ ਟਿਊਸ਼ਨ ਵੀ ਨਹੀਂ ਦੇ ਸਕਦੇ। ਲੁਧਿਆਣਾ ਪੁਲਿਸ ਨੇ ਉਨ੍ਹਾਂ ਲਈ ਆਨਲਾਈਨ ਵਿਸ਼ੇਸ਼ ਸਿਖਲਾਈ ਕਲਾਸਾਂ ਸ਼ੁਰੂ ਕੀਤੀਆਂ ਹਨ। ਇਹ ਕਲਾਸਾਂ SHO ਜਸਕੰਵਲ ਸੇਖੋਂ ਅਤੇ ਹੋਰ ਮਾਹਰ ਪੁਲਿਸ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪੇਪਰ ਕਲੀਅਰ ਕਰਨ ਬਾਰੇ ਗਾਈਡ ਦਿੱਤੀ ਜਾ ਰਹੀ ਹੈ। ਜਿਸ ਵਿੱਚ 40 ਤੋਂ 45 ਹਜ਼ਾਰ ਵਿਦਿਆਰਥੀ ਇੱਕ ਸਮੇਂ ਵਿੱਚ ਉਕਤ ਲਾਈਵ ਸੈਸ਼ਨ ਵਿੱਚ ਸ਼ਾਮਲ ਹੋ ਕੇ ਪੜ੍ਹ ਰਹੇ ਹਨ।