ਅੰਮ੍ਰਿਤਸਰ ਵਿੱਚ, ਇੱਕ ਪਿਤਾ ਨੇ ਐਤਵਾਰ ਰਾਤ ਨੂੰ ਆਪਣੇ ਦੋ ਪੁੱਤਰਾਂ ਨੂੰ ਆਪਣੇ ਸਰੀਰ ਨਾਲ ਬੰਨ੍ਹ ਕੇ ਸੁਲਤਾਨਵਿੰਡ ਨਹਿਰ ਵਿੱਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ 13 ਘੰਟਿਆਂ ਬਾਅਦ ਲਾਸ਼ਾਂ ਕੱਢੀਆਂ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (38) ਵਾਸੀ ਖੰਡਵਾਲਾ ਵਜੋਂ ਹੋਈ ਹੈ। ਆਤਮਹੱਤਿਆ ਕਰਨ ਤੋਂ ਪਹਿਲਾਂ, ਪਿਤਾ ਮਨਦੀਪ ਸਿੰਘ ਨੇ ਆਪਣੇ ਦੋ ਪੁੱਤਰਾਂ ਗੁਰਪ੍ਰੀਤ ਸਿੰਘ (7) ਅਤੇ ਰੋਬਨਦੀਪ (1.6 ਸਾਲ) ਨੂੰ ਆਪਣੇ ਨੀਲੇ ਪਰਨੇ ਨਾਲ ਸਰੀਰ ‘ਤੇ ਬੰਨ੍ਹ ਦਿੱਤਾ ਸੀ।
ਪੰਜਾਬ ਪੁਲਿਸ ਤੋਂ ਸੇਵਾਮੁਕਤ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਰਾਤ ਦੇ 7 ਵਜੇ ਉਨ੍ਹਾਂ ਦਾ ਬੇਟਾ ਮਨਦੀਪ ਆਪਣੇ ਦੋ ਬੇਟਿਆਂ ਨਾਲ ਆਈਸਕ੍ਰੀਮ ਖਾਣ ਲਈ ਯੂਨੀਵਰਸਿਟੀ ਗਿਆ ਸੀ। ਪਰ ਜਦੋਂ ਰਾਤ 9 ਵਜੇ ਤੱਕ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਅਖੀਰ ਵਿੱਚ ਉਸਨੇ ਥਾਣੇ ਵਿਚ ਫੋਨ ਕਰਕੇ ਮਨਦੀਪ ਦਾ ਫੋਨ ਟਰੇਸਿੰਗ ਤੇ ਪਾ ਦਿੱਤਾ। ਕੁਝ ਸਮੇਂ ਬਾਅਦ, ਫੋਨ ਦੀ ਲੋਕੇਸ਼ਨ ਤਾਰਾਂ ਵਾਲਾ ਪੁਲ ਦੀ ਦਿਖਾਈ ਦਿੱਤੀ। ਤੁਰੰਤ ਪੁਲਿਸ ਦੀ ਇੱਕ ਟੀਮ ਤਾਰਾ ਵਾਲਾ ਪੁਲ ‘ਤੇ ਪਹੁੰਚੀ। ਜਿੱਥੇ ਮਨਦੀਪ ਦਾ ਮੋਟਰਸਾਈਕਲ ਅਤੇ ਉਸ ਦਾ ਮੋਬਾਈਲ ਫ਼ੋਨ ਪਿਆ ਸੀ।
ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਾ ਨਾਂ ਅਮਨਦੀਪ ਕੌਰ ਹੈ। ਮਨਦੀਪ ਘਰ ਵਿੱਚ ਬਿਲਕੁਲ ਠੀਕ ਸੀ ਅਤੇ ਕੋਈ ਸਮੱਸਿਆ ਨਹੀਂ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਅਤੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਲਿਆ ਹੈ। ਫੋਨ ਨੂੰ ਵੀ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਖੁਦਕੁਸ਼ੀ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਦੇਖੋ ਵੀਡੀਓ : Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਕੋਈ ਨਹੀਂ ਸਮਝ ਪਾ ਰਿਹਾ ਕਿ ਮਨਦੀਪ ਨੇ ਇਹ ਕਦਮ ਕਿਉਂ ਚੁੱਕਿਆ ਹੈ। ਇੰਨਾ ਹੀ ਨਹੀਂ, ਮਨਦੀਪ ਨੇ ਖੁਦ ਤਾਂ ਖੁਦਕੁਸ਼ੀ ਕੀਤੀ ਹੀ ਪਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮਨਦੀਪ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਮਨਦੀਪ ਦੀ ਪਤਨੀ ਅਮਨਦੀਪ ਘਰੇਲੂ ਔਰਤ ਸੀ। ਉਹ ਖੁਦ ਫੋਕਲ ਪੁਆਇੰਟ ‘ਤੇ ਕੰਮ ਕਰਦਾ ਸੀ। ਘਰ ਵਿੱਚ ਵੀ ਸਭ ਕੁਝ ਠੀਕ ਸੀ। ਫਿਲਹਾਲ ਪੁਲਿਸ ਮਨਦੀਪ ਦੇ ਮੋਬਾਇਲ ਤੋਂ ਕਾਲ ਡਿਟੇਲਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਯੂ. ਪੀ. ਸਰਕਾਰ ਨੇ CM ਚੰਨੀ ਨੂੰ ਲਖੀਮਪੁਰ ਆਉਣ ਦੀ ਨਹੀਂ ਦਿੱਤੀ ਇਜਾਜ਼ਤ