ਲੁਧਿਆਣਾ: ਰੇਲ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਫੈਸਟੀਵਲ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ 10 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਜਾਣਕਾਰੀ ਅਨੁਸਾਰ 10 ਅਕਤੂਬਰ ਨੂੰ 01633 ਨਵੀਂ ਦਿੱਲੀ – ਮਾਤਾ ਵੈਸ਼ਨੋ ਦੇਵੀ ਕਟੜਾ ਹਫਤੇ ਵਿੱਚ 3 ਦਿਨ ਚੱਲੇਗੀ। ਇਹ ਰੇਲ ਗੱਡੀ 21 ਨਵੰਬਰ ਤੱਕ ਹਰ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਵਾਪਸੀ ਵਿਚ 01634 ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ ਨੂੰ ਹਫ਼ਤੇ ਵਿੱਚ 3 ਦਿਨ 11 ਅਕਤੂਬਰ ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ : 84 ਦਿਨਾਂ ਬਾਅਦ ਸਾਹਮਣੇ ਆਇਆ ਬਲੈਕ ਫੰਗਸ ਦਾ ਇੱਕ ਨਵਾਂ ਮਾਮਲਾ
01654 ਮਾਤਾ ਵੈਸ਼ਨੋ ਦੇਵੀ ਕਟੜਾ – ਵਾਰਾਣਸੀ ਹਫਤਾਵਾਰੀ ਸਪੈਸ਼ਲ 10 ਅਕਤੂਬਰ ਤੋਂ 21 ਨਵੰਬਰ 2021 ਤੱਕ ਹਰ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ 11.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 11.45 ਵਜੇ ਵਾਰਾਣਸੀ ਪਹੁੰਚੇਗੀ। ਵਾਪਸੀ ਵਿੱਚ 01653 ਵਾਰਾਣਸੀ – ਮਾਤਾ ਵੈਸ਼ਨੋ ਦੇਵੀ ਕਟੜਾ ਹਫਤਾਵਾਰੀ ਸਪੈਸ਼ਲ 12 ਅਕਤੂਬਰ ਤੋਂ 23 ਨਵੰਬਰ 2021 ਤੱਕ ਹਰ ਮੰਗਲਵਾਰ ਸਵੇਰੇ 06.10 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10.55 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
ਇਸ ਦੇ ਨਾਲ ਹੀ 01671 ਅਨੰਦ ਵਿਹਾਰ ਟਰਮੀਨਲ-ਮਾਤਾ ਵੈਸ਼ਨੋ ਦੇਵੀ ਕਟੜਾ-ਆਨੰਦ ਵਿਹਾਰ ਟਰਮੀਨਲ ਦੋ-ਹਫਤਾਵਾਰੀ ਸਪੈਸ਼ਲ 11 ਅਕਤੂਬਰ ਤੋਂ 18 ਨਵੰਬਰ ਤੱਕ ਹਰ ਸੋਮਵਾਰ ਅਤੇ ਵੀਰਵਾਰ ਨੂੰ ਰਾਤ 11.00 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 01.30 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਵਿੱਚ 01672 ਮਾਤਾ ਵੈਸ਼ਨੋ ਦੇਵੀ ਕਟੜਾ-ਅਨੰਦ ਵਿਹਾਰ ਟਰਮੀਨਲ ਦੋ-ਹਫਤਾਵਾਰੀ ਸਪੈਸ਼ਲ 12 ਅਕਤੂਬਰ ਤੋਂ 19 ਨਵੰਬਰ ਤੱਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰਾਤ 09.10 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10.45 ਵਜੇ ਅਨੰਦ ਵਿਹਾਰ ਟਰਮੀਨਲ ਪਹੁੰਚੇਗੀ।
ਦੇਖੋ ਵੀਡੀਓ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe