ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ‘ਤੇ ਟਵੀਟ ਕਰਦਿਆਂ ਕਿਹਾ ਕਿ ਇਹ ਹੜਤਾਲ ਰਾਤ 9.30 ਵਜੇ ਤੋਂ ਸਵੇਰੇ 7.30 ਵਜੇ ਤੱਕ ਹੀ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਗੂੜੀ ਨੀਂਦ ਸੁੱਤੇ।
ਜਿਵੇਂ ਹੀ ਸਵੇਰ ਦੀ ਅਖਬਾਰ ਆਈ ਤਾਂ ਭਗਵੰਤ ਸਿੰਘ ਦੇ ਇਸ ਪੁੱਤ ਨੇ ਪਰੌਂਠਿਆਂ ਨਾਲ ਇਸ ਭੁੱਖ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਸਿੱਧੂ ਦੀ ਇਸ ਭੁੱਖ ਹੜਤਾਲ ਨੂੰ ਡਰਾਮਾ, ਝੂਠ ਤੇ ਹਉਮੈ ਦਾ ਹਿੱਸਾ ਦੱਸਿਆ। ਅਖੀਰ ਵਿੱਚ ਉਨ੍ਹਾਂ ਨੇ ਨਵਜੋਤ ਸਿੱਧੂ ਦੇ ਤਕੀਆ ਕਲਾਮ ‘ਠੋਕੋ ਤਾਲੀ’ ‘ਤੇ ਸਿੱਧੂ ਦੀ ਭੁੱਖ ਹੜਤਾਲ ‘ਤੇ ਟਿੱਚਰ ਕਰਦਿਆਂ ਲਿਖਿਆ ‘ਠੋਕੋ ਥਾਲੀ’।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਬੀਤੇ ਦਿਨੀਂ ਆਸ਼ੀਸ਼ ਮਿਸ਼ਰਾ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਸਿੱਧੂ ਨੇ ਹੜਤਾਲ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਮੈਂ ਭੁੱਖ ਹੜਤਾਲ ‘ਤੇ ਬੈਠਾ ਰਹਾਂਗਾ। ਪਰ ਹੁਣ ਆਸ਼ੀਸ਼ ਮਿਸ਼ਰਾ ਦੇ ਸਰੰਡਰ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੀ ਮੰਤਰੀ ਦਾ ਮੁੰਡਾ ਹੋਵੇਗਾ ਗ੍ਰਿਫਤਾਰ ? ਲਖੀਮਪੁਰ ਮਾਮਲੇ ‘ਚ ਪੁੱਛਗਿੱਛ ਜਾਰੀ, ਅਸ਼ੀਸ਼ ਮਿਸ਼ਰਾ ਨੇ ਪੇਸ਼ ਕੀਤੇ ਇਹ ਸਬੂਤ
ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਸਤਿਆਮੇਵ ਜਯਤੇ’। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉਪਰ ਨਹੀਂ ਹੈ ਤੇ ਅੱਜ ਸੱਚ ਦੀ ਜਿੱਤ ਹੋਈ ਹੈ। ਜੇ ਇਸ ਸਤਿਆਗ੍ਰਹਿ ਦੌਰਾਨ ਮੇਰੀ ਜਾਨ ਵੀ ਚਲੀ ਜਾਂਦੀ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਣਾ ਸੀ। ਆਸ਼ੀਸ਼ ਮਿਸ਼ਰਾ ਵੱਲੋਂ ਸਰੈਂਡਰ ਕੀਤੇ ਜਾਣ ਤੋਂ ਬਾਅਦ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।