ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਠੇਕਾ ਅਧਾਰਿਤ ਅਤੇ ਕੱਚੇ ਮੁਲਾਜਮਾਂ ਨੂੰ ਰਾਜਾ ਵੜਿੰਗ ਦੀ ਗੈਰ ਹਾਜਰੀ ਵਿਚ ਉਹਨਾਂ ਦੀ ਪਤਨੀ ਅਮ੍ਰਿੰਤਾ ਵੜਿੰਗ ਨੇ ਵਿਸਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਨਾਲ ਗੱਲ ਕਰਨਗੇ। ਇਸ ਦੌਰਾਨ ਉਹਨਾਂ ਟਰਾਂਸਪੋਰਟ ਵਿਭਾਗ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਵੀ ਬਾਖੂਬੀ ਜਵਾਬ ਦਿੱਤੇ।
ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਠੇਕਾ ਅਧਾਰਿਤ ਅਤੇ ਕੱਚੇ ਮੁਲਾਜਮਾਂ ਦਾ ਮੰਗ ਪੱਤਰ ਉਹਨਾਂ ਦੀ ਧਰਮਪਤਨੀ ਅਮ੍ਰਿੰਤਾ ਵੜਿੰਗ ਨੇ ਪਕੜਿਆ। ਉਹਨਾ ਇਸ ਦੌਰਾਨ ਕੱਚੇ ਮੁਲਾਜਮਾਂ ਨੂੰ ਸੰਬੋਧਨ ਕਰਦਿਆ ਉਹਨਾਂ ਦੀਆਂ ਮੰਗਾਂ ਨੂੰ ਕੈਬਨਿਟ ਮੰਤਰੀ ਰਾਹੀ ਅੱਗੇ ਪਹੁੰਚਾਉਣ ਦਾ ਵਿਸਵਾਸ ਦਿਵਾਇਆ। ਇਸ ਮੌਕੇ ਟਰਾਂਸਪੋਰਟ ਵਿਭਾਗ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆ ਅਮ੍ਰਿੰਤਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਸਾਨੂੰ ਸੰਭਾਲਿਆ ਅਜੇ 10 ਦਿਨ ਹੀ ਹੋਏ ਪਰ ਬਹੁਤ ਸਾਰਾ ਬਦਲਾਅ ਆ ਰਿਹਾ ਹੈ।
ਟਰਾਂਸਪੋਰਟ ਮਾਫੀਆ ਦੇ ਫੈਲੇ ਜਾਲ ਤੇ ਕਾਬੂ ਪਾਇਆ ਜਾ ਰਿਹਾ ਹੈ। ਇਹ ਕੰਮ ਅਮਰਿੰਦਰ ਸਿੰਘ ਰਾਜਾ ਵਿੜੰਗ ਨੇ ਬਹੁਤ ਥੋੜੇ ਸਮੇਂ ਵਿਚ ਸ਼ੁਰੂ ਕਰ ਦਿੱਤਾ ਅਤੇ ਜ਼ੋ ਕੁਝ ਬੀਤੇ ਲੰਮੇ ਸਮੇਂ ਤੋਂ ਨਹੀਂ ਹੋਇਆ ਉਹ ਤੁਸੀ ਬੀਤੇ 10 ਦਿਨਾਂ ਤੋਂ ਹੁੰਦਾ ਵੇਖ ਰਹੇ ਹੋਵੋਗੇ। ਕੁਝ ਟਰਾਂਸਪੋਟਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੇ ਸਬੰਧੀ ਜਵਾਬ ਦਿੰਦਿਆ ਅਮ੍ਰਿੰਤਾ ਵੜਿੰਗ ਨੇ ਕਿਹਾ ਕਿ ਉਹ ਚਾਹੇ ਕੋਈ ਵੀ ਟਰਾਂਸਪੋਟਰ ਹੋਵੇ ਜ਼ੋ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ, ਜ਼ੋ ਟੈਕਸ ਨਹੀਂ ਭਰ ਰਿਹਾ ਹੋਵੇਗਾ, ਜਿਸ ਕਾਰਨ ਟਰਾਂਸਪੋਰਟ ਵਿਭਾਗ ਨੂੰ ਘਾਟਾ ਪੈ ਰਿਹਾ ਹੋਵੇਗਾ ਉਸ ਟਰਾਂਸਪੋਟਰ ਨੂੰ ਇਸਦਾ ਸੇਕ ਲੱਗਣਾ ਹੀ ਚਾਹੀਦਾ ਹੈ। ਇੱਕ ਇੱਕ ਨੰਬਰ ਤੇ ਚੱਲ ਰਹੀਆਂ 4-4 ਬੱਸਾਂ ਤੇ ਜਦ ਸਿਕੰਜਾ ਕੱਸਿਆ ਜਾਂਦਾ ਤੇ ਇਸ ਤਰ੍ਹਾਂ ਨਾਲ ਬਣਨ ਵਾਲੇ ਪੈਸਿਆਂ ਤੇ ਜਦ ਰੋਕ ਲਾਈ ਜਾਂਦੀ ਤਾਂ ਉਦੋ ਅਜਿਹੇ ਟਰਾਂਸਪੋਟਰਾਂ ਦੀ ਜਾਨ ਤਾਂ ਨਿਕਲਦੀ ਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਦੀ ਸਫ਼ਾਈ ਦੀ ਅੱਗੇ ਤੋਂ ਕੋਈ ਸਿਕਾਇਤ ਨਹੀਂ ਆਵੇਗੀ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food