ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਵਿਚ ਲਗਭਗ ਇੱਕ ਘੰਟਾ ਸੁਣਵਾਈ ਕੀਤੀ। ਅੱਜ ਦੀ ਜੋ ਸੁਣਵਾਈ ਕੀਤੀ ਗਈ ਸੀ ਉਹ ਵਰਚੂਅਲ ਤਰੀਕੇ ਨਾਲ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਇਹ ਅਪੀਲ ਕੀਤੀ ਸੀ ਕਿ ਇਸ ਮਾਮਲੇ ਦੀ ਸੁਣਵਾਈ ਵਰਚੂਅਲ ਨਹੀਂ ਸਗੋਂ ਫਿਜ਼ੀਕਲ ਅਪੀਅਰੈਂਸ ਰਾਹੀਂ ਕੀਤੀ ਜਾਣੀ ਚਾਹੀਦੀ ਹੈ।
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੀ ਮੰਗ ਨੂੰ ਸਵੀਕਾਰਦੇ ਹੋਏ ਕੱਲ੍ਹ ਅਰਜੈਂਟ ਬੇਸਿਸ ਉਪਰ ਇਸ ਮਾਮਲੇ ‘ਤੇ ਫਿਜ਼ੀਕਲ ਤੌਰ ‘ਤੇ ਸੁਣਵਾਈ ਹੋਵੇਗੀ। ਅੱਜ ਪੰਜਾਬ ਸਰਕਾਰ ਵੱਲੋਂ ਕੋਰਟ ਵਿਚ ਇਹ ਅਪੀਲ ਕੀਤੀ ਕਿ ਕਿ ਇਸ ਮਾਮਲੇ ਵਿਚ ਡੀ. ਜੀ. ਪੀ. ਐੱਸ. ਚਟੋਪਾਧਿਆਏ ਅਤੇ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੱਧੂ ਦੀਆਂ ਰਿਪੋਰਟਾਂ ਜੋ ਕੋਰਟ ‘ਚ ਪਿਛਲੇ ਕਾਫੀ ਸਮੇਂ ਤੋਂ ਸੀਲ ਬੰਦ ਲਿਫਾਫੇ ਵਿਚ ਹਨ, ਨੂੰ ਵੀ ਖੋਲ੍ਹਿਆ ਜਾਵੇ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਨੇ ਡਾ. ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਇਸ ਮਸਲੇ ‘ਤੇ ਕੱਲ੍ਹ ਸਵੇਰੇ ਕੋਰਟ ‘ਚ ਅਰਜੈਂਟ ਬੇਸਿਸ ‘ਤੇ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਉਂਝ ਤਾਂ ਹਾਈਕੋਰਟ ਵਿਚ ਚੱਲ ਰਹੇ ਇਸ ਮਾਮਲੇ ਦੀ ਸੁਣਵਾਈ 1 ਸਤੰਬਰ ਨੂੰ ਹੋਣੀ ਸੀ ਪਰ ਉਦੋਂ ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ ਸੀ। ਜਿਸ ਤੋਂ ਬਾਅਦ ਚੀਫ ਜਸਟਿਸ ਨੇ ਇਹ ਮਾਮਲਾ ਨਵੀਂ ਬੈਂਚ ਨੂੰ ਭੇਜਿਆ। ਹੁਣ ਜਸਟਿਸ ਏਜੀ ਮਸੀਹ ਤੇ ਜਸਟਿਸ ਅਸ਼ੋਕ ਸ਼ਰਮਾ ਇਸ ਦੀ ਸੁਣਵਾਈ ਕਰਨਗੇ। ਐਡਵੋਕੇਟ ਨਵਕਿਰਨ ਸਿੰਘ ਨੇ ਪਿਛਲੇ ਸਾਲ ਇਸ ਮਾਮਲੇ ‘ਚ ਜਲਦ ਸੁਣਵਾਈ ਦੀ ਪਟੀਸ਼ਨ ਦਾਇਰ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ-