RSS ਵੱਲੋਂ ਪੰਜਾਬ ਵਿਚ ਦੁਸਹਿਰੇ ‘ਤੇ ਕੀਤੀ ਜਾਣ ਵਾਲੀ ਵਰਦੀ ਪਰੇਡ ਰੱਦ ਕਰ ਦਿੱਤੀ ਗਈ ਹੈ। ਹਰ ਸਾਲ ਆਰ. ਐੱਸ. ਐੱਸ. ਵੱਲੋਂ ਪੂਰੀ ਵਰਦੀ ਤੇ ਲਾਠੀਆਂ ਨਾਲ ਇਹ ਪਰੇਡ ਕੀਤੀ ਜਾਂਦੀ ਹੈ ਤੇ ਕਈ ਵਾਰ ਇਸ ਪਰੇਡ ਵਿਚ ਹਥਿਆਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਆਰ. ਐੱਸ. ਐੱਸ. ਵੱਲੋਂ ਦੁਸਹਿਰੇ ‘ਤੇ ਹੋਣ ਵਾਲੀ ਪਰੇਡ ਨੂੰ ਰੱਦ ਕਰਨ ਲਈ ਲਿਖਤੀ ਤੌਰ ‘ਤੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਸਗੋਂ ਜ਼ੁਬਾਨੀ ਤੌਰ ‘ਤੇ ਸਾਰਿਆਂ ਨੂੰ ਇਸ ਫੈਸਲੇ ਬਾਰੇ ਦੱਸਿਆ ਗਿਆ ਹੈ। ਆਰ. ਐੱਸ. ਐੱਸ. ਵੱਲੋਂ ਪਰੇਡ ਰੱਦ ਕਰਨ ਦਾ ਕੋਈ ਸਪੱਸ਼ਟ ਕਾਰਨ ਅਜੇ ਤੱਕ ਨਹੀਂ ਦੱਸਿਆ ਗਿਆ ਹੈ। ਪੰਜਾਬ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਨੇ ਦੱਸਿਆ ਕਿ ਲੋਕਲ ਇਕਾਈਆਂ ਨੂੰ ਦੁਸਹਿਰੇ ‘ਤੇ ਪਰੇਡ ਤੋਂ ਬਚਣ ਅਤੇ ਸਥਾਨਕ ਪੱਧਰ ‘ਤੇ ਛੋਟੇ ਪ੍ਰੋਗਰਾਮ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤੀ ਤੇ ਸਦਭਾਵਨਾ ਤੋਂ ਉਪਰ ਕੁਝ ਵੀ ਨਹੀਂ, ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਫੈਸਲਾ ਲੈਣ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸੀ. ਐੱਮ. ਚਰਨਜੀਤ ਚੰਨੀ ਦੀ ਅੱਜ ਕੈਪਟਨ ਨਾਲ ਮੁਲਾਕਾਤ
ਆਰ. ਐੱਸ. ਐੱਸ. ਦਾ ਕਹਿਣਾ ਹੈ ਕਿ ਹਰ ਸਾਲ ਪਰੇਡ ਲਈ ਉਨ੍ਹਾਂ ਵੱਲੋਂ ਇੱਕ ਹਫਤਾ ਪਹਿਲਾਂ ਹੀ ਰੂਟ ਮੈਪ ਬਣਾ ਲਿਆ ਜਾਂਦਾ ਸੀ ਪਰ ਇਸ ਸਾਲ ਅਜਿਹਾ ਕੋਈ ਰੂਟ ਮੈਪ ਨਹੀਂ ਤਿਆਰ ਕੀਤਾ ਗਿਆ ਹੈ ਤੇ ਇਸ ਸਾਲ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।