ਜਦੋਂ ਤੋਂ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਉਸ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਵੀ ਐੱਸ. ਸੀ. ਭਾਈਚਾਰੇ ਦੇ ਵੋਟ ਬੈਂਕ ‘ਤੇ ਹੀ ਟਿਕੀਆਂ ਹੋਈਆਂ ਹਨ। ਪੰਜਾਬ ਵਿੱਚ 32 ਫੀਸਦੀ ਵੋਟਰ ਐੱਸ. ਸੀ. ਭਾਈਚਾਰੇ ਤੋਂ ਹਨ, ਜਿਸ ‘ਤੇ ਹੁਣ ਹਰ ਪਾਰਟੀ ਦੀ ਅੱਖ ਹੈ। ‘ਆਪ’ ਪਹਿਲਾਂ ਹੀ ਅਨੁਸੂਚਿਤ ਜਾਤੀ ਤੋਂ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਚੁੱਕੀ ਹੈ। ਸ਼ਨੀਵਾਰ ਨੂੰ ‘ਆਪ’ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸਿਸੌਦੀਆ ਦੇ ਇਸ ਪੰਜਾਬ ਦੌਰੇ ਦਾ ਮੁੱਖ ਮਕਸਦ ਐੱਸ. ਸੀ. ਭਾਈਚਾਰੇ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣਾ ਹੈ ।
ਮਨੀਸ਼ ਸਿਸੋਦੀਆ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਗੇ। ਹਵਾਈ ਅੱਡੇ ‘ਤੇ ਆਪਣੇ ਸਮਰਥਕਾਂ ਨੂੰ ਮਿਲਣ ਤੋਂ ਬਾਅਦ, ਉਹ ਸਿੱਧਾ ਸ਼੍ਰੀ ਵਾਲਮੀਕਿ ਤੀਰਥ ਵੱਲ ਪਹੁੰਚਣਗੇ। ਇੱਥੇ ਉਹ 10 ਤੋਂ 12 ਵਜੇ ਤੱਕ ਰਹਿਣਗੇ ਅਤੇ ਐੱਸ. ਸੀ. ਭਾਈਚਾਰੇ ਨੂੰ ਮਿਲਣਗੇ। ਉਨ੍ਹਾਂ ਦਾ ਕਾਫਲਾ 12 ਵਜੇ ਜਲੰਧਰ ਲਈ ਰਵਾਨਾ ਹੋਵੇਗਾ। ਪਰ ਇਥੇ ਵੀ ਉਹ ਸਿਰਫ ਐੱਸ. ਸੀ. ਭਾਈਚਾਰੇ ਨੂੰ ਮਿਲਣ ਜਾ ਰਹੇ ਹਨ। ਸ਼ਾਮ 4.30 ਵਜੇ ਤੱਕ ਉਹ ਸ਼ਕਤੀ ਨਗਰ, ਜਲੰਧਰ ਵਿੱਚ ਸਥਿਤ ਵਾਲਮੀਕਿ ਆਸ਼ਰਮ ਵਿੱਚ ਰੁਕਣਗੇ।
ਇੱਥੇ ਦਲਿਤ ਐੱਸ. ਸੀ. ਭਾਈਚਾਰੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੜਕ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਉਹ ਸਿੱਧਾ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ।
ਵੀਡੀਓ ਲਈ ਕਲਿਕ ਕਰੋ :