ਪੰਜਾਬ ‘ਚ ਡੇਂਗੂ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਡੇਂਗੂ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਸਖਤ ਕਦਮ ਚੁੱਕੇ ਗਏ ਹਨ। ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਵਿਚ ਅੱਜ ਡੇਂਗੂ ਤੇ ਮਲੇਰੀਆ ਨੂੰ ਲੈ ਕੇ ਅਹਿਮ ਰਿਵਿਊ ਮੀਟਿੰਗ ਹੋਈ। ਇਸ ਵਿਚ ਕਈ ਵੱਡੇ ਫੈਸਲੇ ਲਏ ਗਏ।
ਮੀਟਿੰਗ ਵਿਚ ਨਿੱਜੀ ਹਸਪਤਾਲਾਂ ਨੂੰ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰ ਸਕਣਗੇ। ਸਰਕਾਰੀ ਹਸਪਤਾਲਾਂ ‘ਚ ਡੇਂਗੂ ਟੈਸਟ ਮੁਫ਼ਤ ਉਪਲਬਧ ਹੋਣਗੇ। ਸੋਨੀ ਨੇ ਸੂਬਾ ਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ। ਸਾਰੇ ਵਿਭਾਗਾਂ ਵਿਚ ਗਠਿਤ ਕੀਤੀਆਂ ਗਈਆਂ ਕਮੇਟੀਆਂ ਡੇਂਗੂ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਪਾਲਣਾ ਦੀ ਸਮੀਖਿਆ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਡੇਂਗੂ ਦੇ 8500 ਮਾਮਲੇ ਆ ਚੁੱਕੇ ਹਨ। ਪੰਜਾਬ ਸਰਕਾਰ ਨੇ ਦਿੱਤੇ ਆਦੇਸ਼ ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਣਗੇ। ਇਹ ਫੈਸਲਾ ਸਿਹਤ ਮੰਤਰੀ ਵੱਲੋਂ ਅੱਜ ਕੀਤੀ ਗਈ ਮੀਟਿੰਗ ਵਿਚ ਕੀਤਾ ਗਿਆ।