ਬਠਿੰਡਾ ਦੇ ਅਜੀਤ ਰੋਡ ਗਲੀ ਵਿਚ ਬੀਤੇ ਦਿਨੀਂ ਹੋਈ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। CM ਚੰਨੀ ਨੇ ਇਸ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਡੀ. ਜੀ. ਪੀ. ਸਣੇ ਪੁਲਿਸ ਅਫਸਰਾਂ ਨਾਲ ਬੈਠਕ ਕੀਤੀ ਅਤੇ ਸੂਬੇ ਵਿਚ ਅਮਨ-ਕਾਨੂੰਨੀ ਦੀ ਸਥਿਤੀ ਬਹਾਲ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ।
ਚੰਨੀ ਨੇ ਅੱਜ ਪੁਲਿਸ ਫੋਰਸ ਨੂੰ ਸੂਬੇ ਭਰ ਵਿੱਚ ਪੁਲਿਸ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਤਾਂ ਜੋ ਆਮ ਲੋਕਾਂ ਦਾ ਅਮਨ -ਕਾਨੂੰਨ ਦੀ ਸਥਿਤੀ ਵਿੱਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਨ੍ਹਾਂ ਪੁਲਿਸ ਫੋਰਸ ਨੂੰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ, ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਅਤੇ ਰੇਤ ਮਾਫੀਆ ਨਾਲ ਸਖਤੀ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਪਛਾਣ ਕਰਨ ਲਈ ਇੱਕ ਢੁਕਵੀਂ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ ਜੋ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਬਣਾਉਂਦੇ ਹਨ। ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦੇ ਹੋਏ, ਚੰਨੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਸਮਰਪਿਤ ਭਾਵਨਾ, ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਤਾਂ ਜੋ ਲੋਕਾਂ ਫਖ਼ਰ ਮਹਿਸੂਸ ਹੋਵੇ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਬਠਿੰਡਾ ਵਿਚ ਸ਼ਰੇਆਮ 10 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਪਾਰਕ ਵਿੱਚ ਬੈਠੇ ਦੋ ਨੌਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂਸ ਸਨ। ਇਸ ਹਮਲੇ ‘ਚ ਮਹਿਮਾ ਮਕਵਾਨਾ ਵਾਸੀ ਹਸਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਭੱਜ ਰਹੇ ਮ੍ਰਿਤਕ ਦੇ ਸਾਥੀ ਬੂਟਾ ਸਿੰਘ ਵਾਸੀ ਪਿੰਡ ਜੰਡਾਵਾਲਾ ਦੀਆਂ ਲੱਤਾਂ ‘ਤੇ ਕਈ ਗੋਲੀਆਂ ਮਾਰ ਕੇ ਤੇ ਹਾਕੀ ਤੇ ਡੰਡਿਆਂ ਨਾਲ ਵਾਰ ਕਰਕੇ ਉਸ ਦੇ ਹੱਥ-ਪੈਰ ਤੋੜ ਦਿੱਤੇ।ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨਾਲ ਹੀ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੰਡਾ ਵਾਲਾ ਵਾਸੀ ਹਸਨ ਸਿੰਘ ਆਪਣੇ ਜਾਣਕਾਰ ਬੂਟਾ ਸਿੰਘ ਮਹਿਮਾ ਮਕਵਾਨਾ ਨਾਲ ਸ਼ਹਿਰ ਦੀ ਅਜੀਤ ਰੋਡ ‘ਤੇ ਗਲੀ ਨੰਬਰ 6 ਸਥਿਤ ਪਾਰਕ ਵਿੱਚ ਬੈਠਾ ਸੀ। ਉਸੇ ਸਮੇਂ, 10 ਤੋਂ ਵੱਧ ਹਥਿਆਰਬੰਦ ਨੌਜਵਾਨ ਪਾਰਕ ਵਿੱਚ ਪਹੁੰਚੇ। ਪਹਿਲੇ ਹਮਲਾਵਰਾਂ ਨੇ ਪਾਰਕ ਵਿੱਚ ਬੈਠੇ ਹਸਨ ਦੇ ਕੋਲ ਆਉਂਦਿਆਂ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਗੋਲੀ ਲੱਗਣ ਕਾਰਨ ਹਸਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸੇ ਸਮੇਂ, ਪਾਰਕ ਦੇ ਬਾਹਰ, ਹਮਲਾਵਰਾਂ ਨੇ ਉਥੋਂ ਭੱਜ ਰਹੇ ਬੂਟਾ ਸਿੰਘ ਨੂੰ ਸੜਕ ‘ਤੇ ਘੇਰ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੀਆਂ ਲੱਤਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਹਾਕੀ ਸਟਿਕਸ ਅਤੇ ਹਥਿਆਰਾਂ ਨਾਲ ਸਿਰ, ਲੱਤਾਂ ਅਤੇ ਬਾਹਾਂ ‘ਤੇ ਬੁਰੀ ਤਰ੍ਹਾਂ ਮਾਰਿਆ ਗਿਆ। ਭੀੜ ਦੇ ਇਕੱਠੇ ਹੋਣ ਤੋਂ ਬਾਅਦ ਉਹ ਉੱਥੋਂ ਕਾਰ ਵਿੱਚ ਭੱਜ ਗਏ। ਬੂਟਾ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਗੌਰਤਲਬ ਹੈ ਕਿ ਗੈਂਗਸਟਰਾਂ ਦੀ ਇਸ ਸ਼ਰੇਆਮ ਗੋਲੀਬਾਰੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ‘ਤੇ ਹਮਲਾ ਬੋਲਿਆ ਸੀ। ਬਾਦਲ ਨੇ ਚੰਨੀ ਨੂੰ ਕਿਹਾ ਕਿ ਉਹ ਫੋਟੋਆਂ ਖਿਚਵਾਉਣਾ ਛੱਡ ਕੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰਨ, ਜਿਸਨੇ ਬਠਿੰਡਾ ਵਿੱਚ ਇੱਕ ਹੋਰ ਜਾਨ ਲੈ ਲਈ ਹੈ।