ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ ਇੱਕ ਮਹਿਲਾ ਕਾਂਸਟੇਬਲ ਨੇ ਆਪਣੀ ਸੂਝ ਅਤੇ ਚੁਸਤੀ ਨਾਲ ਇੱਕ 50 ਸਾਲਾ ਔਰਤ ਦੀ ਜਾਨ ਬਚਾਈ, ਜੋ ਵੀਰਵਾਰ (21 ਅਕਤੂਬਰ) ਨੂੰ ਮੁੰਬਈ ਦੇ ਇੱਕ ਰੇਲਵੇ ਸਟੇਸ਼ਨ ਤੇ ਚਲਦੀ ਰੇਲਗੱਡੀ ਚੜ੍ਹਨ ਲੱਗੇ ਫਿਸਲ ਗਈ ਸੀ। ਇਹ ਘਟਨਾ ਮੁੰਬਈ ਦੇ ਸੈਂਡਹਰਸਟ ਰੋਡ ਰੇਲਵੇ ਸਟੇਸ਼ਨ ‘ਤੇ ਵਾਪਰੀ। RPF ਦੁਆਰਾ ਟਵੀਟ ਕੀਤੇ ਗਏ ਇੱਕ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਔਰਤ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਪਲੇਟਫਾਰਮ ‘ਤੇ ਤਾਇਨਾਤ ਆਰਪੀਐਫ ਕਾਂਸਟੇਬਲ ਸਪਨਾ ਗੋਲਕਰ ਨੇ ਸਥਿਤੀ ਨੂੰ ਸਮਝਦੇ ਹੋਏ ਔਰਤ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਪਲੇਟਫਾਰਮ ‘ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ।
ਜੇ ਕਾਂਸਟੇਬਲ ਗੋਲਕਰ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਹੁੰਦੀ, ਤਾਂ ਔਰਤ ਪਲੇਟਫਾਰਮ ਅਤੇ ਰੇਲਗੱਡੀ ਦੇ ਵਿਚਕਾਰਲੇ ਪਾੜੇ ਵਿੱਚ ਡਿੱਗ ਜਾਂਦੀ। ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਕਾਂਸਟੇਬਲ ਗੋਲਕਰ ਦੇ ਉਸ ਦੇ “ਦਲੇਰਾਨਾ ਕੰਮ” ਲਈ ਸ਼ਲਾਘਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: