ਨਵੀਂ ਦਿੱਲੀ: ਪੰਜਾਬ ਵਿਚ ਸਰਕਾਰੀ ਨੌਕਰੀ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਵਾਸਤੇ ਚੰਗੀ ਖਬਰ ਹੈ। ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (ਪੀਐਸਐਸਐਸਬੀ) ਨੇ ਕਲਰਕ, ਕਲਰਕ ਆਈਟੀ ਅਤੇ ਕਲਰਕ ਅਕਾਊਂਟਸ ਵਾਸਤੇ 2789 ਪੋਸਟਾਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਵੱਖ-ਵੱਖ ਯੋਗਤਾਵਾਂ ਮੰਗੀਆਂ ਗਈਆਂ ਹਨ ਪਰ ਤਿੰਨਾਂ ਅਹੁਦਿਆਂ ‘ਤੇ ਕੁਆਲੀਫੀਕੇਸ਼ਨ ਬੈਚੁਲਰ ਡਿਗਰੀ ਹੈ। ਇਸ ਤੋਂ ਇਲਾਵਾ ਨਿਰਧਾਰਤ ਅਹੁਦੇ ਅਨੁਸਾਰ ਯੋਗਤਾ ਤੇ ਅਧਿਕਾਰਕ ਨੋਟੀਫਿਕੇਸ਼ਨ ਵੈੱਬਸਾਈਟ ਤੋਂ ਚੈੱਕ ਕੀਤਾ ਜਾ ਸਕਦਾ ਹੈ।
ਬੋਰਡ ਵਲੋਂ ਕਲਰਕਾਂ ਦੀਆਂ 2374 ਪੋਸਟਾਂ, ਆਈ. ਟੀ. ਕਲਰਕ ਦੀਆਂ 212 ਤੇ ਅਕਾਊਂਟਸ ਕਲਰਕ ਦੀਆਂ 203 ਪੋਸਟਾਂ ਕੱਢੀਆਂ ਗਈਆਂ ਹਨ। ਬੋਰਡ ਵੱਲੋਂ ਜਾਰੀ 3 ਇਨ੍ਹਾਂ ਅਹੁਦਿਆਂ ‘ਤੇ ਆਨਲਾਈਨ ਅਪਲਾਈ ਅਤੇ ਫੀਸ ਜਮ੍ਹਾ ਕਰਨ ਦੀ ਤਰੀਖ ਵੱਖ-ਵੱਖ ਹੈ। ਕਲਰਕ ਅਹੁਦੇ ‘ਤੇ ਅਪਲਾਈ ਕਰਨ ਦੀ ਆਖਰੀ ਤਰੀਕ 18 ਨਵੰਬਰ ਨੂੰ ਸ਼ਾਮ 5 ਵਜੇ ਤੱਕ ਹੈ। ਫੀਸ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 23 ਨਵੰਬਰ 2021 ਹੈ।
ਕਲਰਕ, ਆਈ. ਟੀ. ਅਤੇ ਅਕਾਊਂਟ ਪੋਸਟ ਲਈ ਅਪਲਾਈ ਕਰਨ ਦੀ ਆਖਰੀ ਤਰੀਕ 15 ਨਵੰਬਰ ਦੀ ਸ਼ਾਮ 5 ਵਜੇ ਤੇ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 21 ਨਵੰਬਰ 2021 ਹੈ।
ਅਪਲਾਈ ਕਰਨ ਵਾਲੇ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 1000 ਰੁਪਏ ਫੀਸ ਦੇਣੀ ਪਵੇਗੀ ਤੇ ਐੱਸ. ਸੀ., ਬੀ. ਸੀ./ਈ. ਡਬਲਯੂ. ਐੱਸ. ਕੈਟਾਗਰੀ ਵਾਲੇ ਉਮੀਦਵਾਰਾਂ ਨੂੰ 250 ਰੁਪਏ ਫੀਸ ਭਰਨੀ ਪਵੇਗੀ। ਇਸ ਤੋਂ ਇਲਾਵਾ ਸਾਬਕਾ ਸੈਨਿਕ, ਆਸ਼ਰਿਤ ਸਮੂਹ ਦੇ ਉਮੀਦਵਾਰਾਂ ਨੂੰ 200 ਰੁਪਏ ਤੇ ਦਿਵਿਆਂਗਾਂ ਨੂੰ 500 ਰੁਪਏ ਫੀਸ ਅਦਾ ਕਰਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਪੀ. ਐੱਸ. ਐੱਸ. ਐੱਸ. ਐੱਸ. ਬੀ. ਵੱਲੋਂ ਕੱਢੇ ਗਏ ਵੱਖ-ਵੱਖ ਅਹੁਦਿਆਂ ਵਾਸਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਅਧਿਕਾਰਕ ਵੈੱਬਸਾਈਟ sssb.punjab.gov.in ‘ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਪੋਸਟ ਮੁਤਾਬਕ ਨੋਟੀਫਿਕੇਸ਼ਨ ਉਤੇ ਕਲਿਕ ਕਰਨਾ ਹੋਵੇਗਾ। ਉਥੇ ਇਕ ਨਵੀਂ ਵਿੰਡੋ ਖੁੱਲ੍ਹ ਜਾਵੇਗੀ ਤੇ ਉਮੀਦਵਾਰ ਆਨਲਾਈਨ ਰਜਿਸਟਰ ਕਰ ਸਕਦੇ ਹਨ। ਨਾਲ ਹੀ ਉਮੀਦਵਾਰਾਂ ਨੂੰ ਭਵਿੱਖ ਲਈ ਅਰਜ਼ੀ ਫਾਰਮ ਦੀ ਇਕ ਕਾਪੀ ਵੀ ਕੋਲ ਰੱਖਣੀ ਚਾਹੀਦੀ ਹੈ। ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਅਹੁਦਿਆਂ ‘ਤੇ ਉਮੀਦਵਾਰਾਂ ਦੀ ਚੋਣ ਲਿਖਿਤ ਪ੍ਰੀਖਿਆ ਤੇ ਟਾਈਪਿੰਗ ਟੈਸਟ ਦੇ ਆਧਾਰ ‘ਤੇ ਕੀਤਾ ਜਾਵੇਗਾ।
ਬੋਰਡ ਨੇ ਕਲਰਕ, ਕਲਰਕ ਆਈ.ਟੀ. ਤੇ ਕਲਰਕ ਅਕਾਊਂਟਸ ਲਈ ਤਿੰਨ ਵੱਖ -ਵੱਖ ਇਸ਼ਤਿਹਾਰ ਹਨ। ਜਿਹੜੇ ਉਮੀਦਵਾਰ ਤਿੰਨ ਇਸ਼ਤਿਹਾਰਾਂ ਦੇ ਅਧੀਨ ਆਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਵੱਖਰੇ ਫਾਰਮ ਭਰਨੇ ਪੈਣਗੇ ਅਤੇ ਹਰੇਕ ਇਸ਼ਤਿਹਾਰ ਦੇ ਅਧੀਨ ਵੱਖਰੇ ਤੌਰ ‘ਤੇ ਫੀਸ ਅਦਾ ਕਰਨੀ ਪਵੇਗੀ।