ਬਠਿੰਡਾ ਜ਼ਿਲ੍ਹੇ ਦੀ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਜੱਜ ਬਣਕੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਠੱਗਦੀ ਸੀ । ਉਸ ਨੇ ਆਪਣੇ ਪਤੀ ਦੇ ਕਾਰ ‘ਤੇ ‘ਜ਼ਿਲਾ ਸੈਸ਼ਨ ਕੋਰਟ ਜੱਜ’ ਦੀ ਪਲੇਟ ਵੀ ਲਗਵਾ ਰੱਖੀ ਸੀ ਅਤੇ ਝੂਠਾ ID ਕਾਰਡ ਵੀ ਬਣਾਇਆ ਸੀ। ਪੁਲਿਸ ਨੇ ਦੋਸ਼ੀ ਜਸਵੀਰ ਕੌਰ, ਪਤੀ ਕੁਲਵੀਰ ਸਿੰਘ ਨਿਵਾਸੀ ਕਲਿਆਣ ਸੁੱਖਾ ਪਿੰਡ ਅਤੇ ਉਨ੍ਹਾਂ ਦੇ ਡਰਾਈਵਰ ਪ੍ਰਗਟ ਸਿੰਘ ਨਿਵਾਸੀ ਪਿੰਡ ਰਾਮਣਵਾਸ (ਬਠਿੰਡਾ) ‘ਤੇ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗਿਰਫਤਾਰ ਕਰ ਲਿਆ।
ਇਹ ਗੈਂਗ ਹੁਣ ਤਕ 20 ਲੋਕਾਂ ਦੇ ਨਾਲ ਧੋਖਾਧੜੀ ਕਰ ਚੁਕਾ ਹੈ। ਇਸ ਗੈਂਗ ਨੇ ਲੋਕਾਂ ਤੋਂ ਕੁਲ ਕਿੰਨੇ ਰੁਪਏ ਦੀ ਧੋਖਾਧੜੀ ਦੀ, ਜਾਂਚ ਚੱਲ ਰਹੀ ਹੈ। ਇਨਕੇ ਚੌਥੀ ਸਾਥੀ ਬਾਰੇ ਪੁਲਿਸ ਡਿਟੇਲ ਜੁਟਾ ਰਹੀ ਹੈ। ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਦੀ ਜਸਵੀਰ ਕੌਰ ਨੇ ਆਪਣੇ ਪਤੀ ਕੁਲਵੀਰ ਸਿੰਘ, ਡਰਾਈਵਰ ਪਰਗਟ ਸਿੰਘ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਇੱਕ ਗੈਂਗ ਬਣਾਇਆ ਹੈ। ਜਸਵੀਰ ਕੌਰ ਨੇ ਜੱਜ ਹੋਣ ਦਾ ਬਹਾਨਾ ਲਾ ਕੇ ਆਪਣੇ ਪਤੀ ਦੀ ਕਾਰ (ਪੀਬੀ-03ਏਕੇ-0063) ’ਤੇ ਲਾਲ ਰੰਗ ਦੀ ਪਲੇਟ ਲਗਾਈ ਹੋਈ ਹੈ, ਜਿਸ ’ਤੇ ਜ਼ਿਲ੍ਹਾ ਸੈਸ਼ਨ ਕੋਰਟ ਲਿਖਵਾਇਆਆ ਹੋਇਆ ਹੈ। ਇਸ ਕਾਰ ਨੂੰ ਪਰਗਟ ਸਿੰਘ ਚਲਾਉਂਦਾ ਹੈ। ਜਸਵੀਰ ਕੌਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸਿਵਲ ਜੱਜ ਦਾ ਬਣਿਆ ਨਕਲੀ ਆਈਡੀ ਕਾਰਡ ਵੀ ਬਣਵਾਇਆ ਹੈ। ਇਹ ਗਰੋਹ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਆੜ ‘ਚ ਲੈ ਕੇ ਪੈਸੇ ਦੀ ਲੁੱਟ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਸਵੀਰ ਕੌਰ, ਉਸਦੇ ਪਤੀ ਕੁਲਵੀਰ ਸਿੰਘ ਅਤੇ ਡਰਾਈਵਰ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਗਰੋਹ ਵਿੱਚ ਇੱਕ ਹੋਰ ਸਾਥੀ ਵੀ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਹੁਣ ਤੱਕ ਇਸ ਗਿਰੋਹ ਨੇ 20 ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਨਥਾਣਾ ਥਾਣੇ ਦੇ ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਪੁੱਛਗਿੱਛ ‘ਚ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਦੇ ਚੌਥੇ ਸਾਥੀ ਦਾ ਨਾਂ ਕੀ ਹੈ ਅਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਤੋਂ ਇਲਾਵਾ ਇਸ ਗਿਰੋਹ ਵਿੱਚ ਕੋਈ ਹੋਰ ਸ਼ਾਮਲ ਹੈ ਜਾਂ ਨਹੀਂ? ਇਸ ਗਿਰੋਹ ਵੱਲੋਂ ਠੱਗੀ ਮਾਰਨ ਵਾਲੇ ਲੋਕਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ।