ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ ਫਿਰ ਦਿੱਲੀ ਜਾ ਰਹੇ ਹਨ। ਉੱਥੇ ਉਹ ਖੇਤੀ ਕਾਨੂੰਨਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਕੈਪਟਨ ਉੱਥੇ ਕਾਂਗਰਸ ਦੇ ਨਾਰਾਜ਼ ਨੇਤਾਵਾਂ ਨਾਲ ਵੀ ਬੈਠਕ ਕਰਨਗੇ।
ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਕਿਹਾ ਕਿ ਮੈਂ ਕੱਲ ਹੀ ਦਿੱਲੀ ਜਾ ਰਿਹਾ ਹਾਂ। ਮੈਂ ਹੋਮ ਮਨਿਸਟਰੀ ਨਾਲ ਕਿਸਾਨੀ ਮਸਲੇ ‘ਤੇ ਗੱਲਬਾਤ ਕਰਾਂਗਾ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਮੌਕੇ ਮੇਰੇ ਨਾਲ 25 ਹੋਰ ਲੋਕ ਮੌਜੂਦ ਹੋਣਗੇ।
ਕੈਪਟਨ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਕੀ ਹੱਲ ਨਿਕਲੇਗਾ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ 400 ਤੋਂ ਵੱਧ ਕਿਸਾਨਾਂ ਦੀ ਮੌਤ ਇਸ ਅੰਦੋਲਨ ਵਿਚ ਹੋ ਚੁੱਕੀ ਹੈ ਅਤੇ ਮੈਂ ਪਹਿਲਾਂ ਵੀ 2 ਤੋਂ 3 ਵਾਰ ਹੋਮ ਮਨਿਸਟਰ ਨੂੰ ਮਿਲ ਚੁੱਕਾ ਹਾਂ ਤੇ ਮੈਂ ਹੁਣ ਚਾਹੁੰਦਾ ਹਾਂ ਕਿ ਜਲਦ ਹੀ ਇਹ ਮਸਲਾ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਮੈਂ 10 ਸਾਲ ਪੰਜਾਬ ਦਾ ਐਗਲੀਕਲਚਰ ਮਨਿਸਟਰ ਰਿਹਾ ਹਾਂ ਤੇ ਸਾਢੇ 9 ਸਾਲ ਹੋਮ ਮਨਿਸਟਰ ਰਿਹਾ ਹਾਂ ਤੇ ਮੇਰੇ ਤੋਂ ਵੱਧ ਕਿਸਾਨੀ ਮਸਲੇ ਬਾਰੇ ਹੋਰ ਹੋਰ ਜਾਣ ਸਕਦਾ ਹੈ?
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਦੌਰਾਨ ਕੈਪਟਨ ਨੇ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ‘ਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਦੇ ਵਾਅਦੇ ਲਗਭਗ ਪੂਰੇ ਹੋ ਚੁੱਕੇ ਹਨ, ਜੋ ਮੈਨੀਫੈਸਟੋ ‘ਚ ਨਹੀਂ ਸਨ, ਅਸੀਂ ਉਹ ਕੰਮ ਵੀ ਕੀਤੇ ਹਨ। ਮੇਰੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ 92 ਫੀਸਦੀ ਵਾਅਦੇ ਪੂਰੇ ਹੋਏ ਹਨ।