ਪੰਜਾਬ ਵਿੱਚ ਇਕਬਾਲਪ੍ਰੀਤ ਸਿੰਘ ਸਹੋਤਾ ਕਾਰਜਕਾਰੀ ਡੀਜੀਪੀ ਵਜੋਂ ਕੰਮ ਕਰ ਰਹੇ ਹਨ। ਡੀ. ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਕਾਫੀ ਵਿਵਾਦ ਖੜ੍ਹੇ ਹੋਏ ਸਨ ਪਰ ਅਜੇ ਵੀ ਪੱਕੇ ਤੌਰ ‘ਤੇ ਡੀਜੀਪੀ ਦੀ ਨਿਯੁਕਤੀ ਵਿੱਚ ਦੇਰੀ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਯੂਪੀਐਸਸੀ ਨੂੰ ਭੇਜੇ ਪੈਨਲ ਵਿੱਚ ਕੁਝ ਕਲੈਰੀਕਲ ਗਲਤੀਆਂ ਸਾਹਮਣੇ ਆਈਆਂ ਹਨ। ਜਿਸ ਕਾਰਨ ਇਸ ਸਬੰਧੀ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਤੋਂ ਬਾਅਦ ਹੀ UPSC 3 ਅਧਿਕਾਰੀਆਂ ਦਾ ਪੈਨਲ ਬਣਾ ਕੇ ਪੰਜਾਬ ਨੂੰ ਭੇਜੇਗਾ। ਜਿਨ੍ਹਾਂ ਵਿੱਚੋਂ ਇੱਕ ਅਧਿਕਾਰੀ ਨੂੰ ਡੀ.ਜੀ.ਪੀ. ਬਣਾਇਆ ਜਾਵੇਗਾ।
ਯੂਪੀਐਸਸੀ ਨੂੰ ਭੇਜੀ ਗਈ ਸੂਚੀ ਵਿੱਚ ਕੁਝ ਉਲਝਣਾਂ ਹਨ। ਡੀਜੀਪੀ ਵੀਕੇ ਭਵਰਾ ਦੇ ਨਾਂ ਨੂੰ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੈਨਲ ਵਿਚ ਇਕ ਥਾਂ ‘ਤੇ ਉਨ੍ਹਾਂ ਦਾ ਨਾਂ ਛੋਟਾ ਲਿਖਿਆ ਹੋਇਆ ਹੈ ਜਦਕਿ ਦੂਜੇ ਥਾਂ ‘ਤੇ ਉਸ ਦਾ ਪੂਰਾ ਨਾਂ। ਗ੍ਰਹਿ ਵਿਭਾਗ ਨੂੰ ਪੁੱਛਿਆ ਗਿਆ ਹੈ ਕਿ ਕੀ ਇਹ ਇੱਕੋ ਅਧਿਕਾਰੀ ਦੇ ਵੱਖ-ਵੱਖ ਨਾਂ ਹਨ ਜਾਂ ਦੋਵੇਂ ਵੱਖ-ਵੱਖ ਅਧਿਕਾਰੀ ਹਨ। ਇਸੇ ਤਰ੍ਹਾਂ ਦਿਨਕਰ ਗੁਪਤਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਦੀ ਜੁਆਇਨਿੰਗ ਡੇਟ ਵਿੱਚ ਵੀ ਕੁਝ ਗੜਬੜ ਹੈ। ਜਿਸ ਕਾਰਨ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ ਸਨ। ਬਾਅਦ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਥਾਂ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦੇ ਦਿੱਤਾ। ਇਸ ਸਮੇਂ । ਚੋਣਾਂ ਦਾ ਐਲਾਨ ਹੋਣ ‘ਚ ਲਗਭਗ 2 ਮਹੀਨੇ ਬਾਕੀ ਹਨ। ਅਜਿਹੇ ‘ਚ ਪੈਨਲ ‘ਚ ਦੇਰੀ ਹੋਣ ਕਾਰਨ ਕਈ ਵੱਡੇ ਦਾਅਵੇਦਾਰ ਕੁਰਸੀ ਤੋਂ ਖੁੰਝ ਸਕਦੇ ਹਨ।