ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਨਿਵੇਸ਼ਕ ਸੰਮੇਲਨ ਨੂੰ ਡਰਾਮਾ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਕੁਝ ਨਿਵੇਸ਼ ਨਹੀਂ ਹੋਇਆ ਚੰਨੀ ਦੇ ਪੰਜਾਬ ਵਿਚ ਨਿਵੇਸ਼ ਬਾਰੇ ਵੱਡੇ-ਵੱਡੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਸਰਦਾਰ ਬਾਦਲ ਨੇ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਸਰਕਾਰੀ ਵੈਬਸਾਈਟ ’ਤੇ ਵੇਰਵਾ ਦੇਣ ਕਿ ਕੀ ਇੱਕ ਕਰੋੜ ਰੁਪਏ ਦਾ ਵੀ ਨਿਵੇਸ਼ ਉਹਨਾਂ ਦੇ ਇਸ ਨਿਵੇਸ਼ ਸੰਮੇਲਨ ਦੇ ਸਦਕਾ ਅਸਲ ਵਿਚ ਹੋਇਆ ਹੋਵੇ।
ਉਹਨਾਂ ਕਿਹਾ ਕਿ ਚੰਨੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੋ ਵੀ ਨਿਵੇਸ਼ ਹੋਏ ਹਨ, ਉਹਨਾਂ ਨੂੰ ਜੇਕਰ ਜੋੜਿਆ ਜਾਵੇ ਤਾਂ ਇਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਏ ਕਿਸੇ ਇਕ ਵੀ ਪ੍ਰਾਜੈਕਟ ਦੇ ਬਰਾਬਰ ਵੀ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਤੁਸੀਂ 22000 ਕਰੋੜ ਰੁਪਏ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਜਾਂ ਕੌਮਾਰੀ ਹਵਾਈ ਅੱਡੇ ਜਾਂ ਚਾਰ ਜਾਂ ਛੇ ਲਾਈਨਾਂ ਦੇ ਐਕਸਪ੍ਰੈਸਵੇਅ ਜਾਂ ਏਮਜ਼ ਬਠਿੰਡਾ ਵਰਗੇ ਛੋਟੇ ਪ੍ਰਾਜੈਕਟਾਂ ਦੀ ਵੀ ਗੱਲ ਹੋਵੇ ਤਾਂ ਕਾਂਗਰਸ ਅਮਰਿੰਦਰ ਸਿੰਘ ਅਤੇ ਚੰਨੀ ਦੇ ਰਾਜਕਾਲ ਵੇਲੇ ਦਾ ਅਜਿਹਾ ਇਕ ਵੀ ਪ੍ਰਾਜੈਕਟ ਨਹੀਂ ਦੱਸ ਸਕਦੀ ਜੋ ਇਹਨਾਂ ਪ੍ਰਾਜੈਕਟਾਂਦੇ ਬਰਾਬਰ ਦਾ ਹੋਵੇ।
ਅਕਾਲੀ ਦਲ ਪ੍ਰਧਾਨ ਨੇ ਛੋਟੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਲਾਲ ਫੀਤਾਸ਼ਾਹੀ ਖਤਮ ਕਰੇਗੀ ਅਤੇ ਸੂਬੇ ਵਿਚ ਇੰਡਸਟਰੀ ਲਾਉਣ ਦੀ ਪ੍ਰਕਿਰਿਆ ਸੁਖਾਲੀ ਬਣਾਏਗੀ। ਉਹਨਾਂ ਕਿਹਾ ਕਿ ਵਿਭਾਗ ਇਨਵੈਸਟ ਪੰਜਾਬ ਜੋ ਸਾਡੀ ਸਰਕਾਰ ਵੇਲੇ ਬਣਾਇਆ ਗਿਆ ਸੀ, ਹੁਣ ਡਿਸਇਨਵੈਸਟ ਪੰਜਾਬ ਬਣ ਗਿਆ ਹੈ ਤੇ ਮੈਂ ਉਦਯੋਗਪਤੀਆਂ ਨੂੰ ਭਰੋਸਾ ਦੁਆਉਂਦਾ ਹੈ ਕਿ ਇਹ ਮੁੜ ਲੀਹ ’ਤੇ ਪਾਇਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਯਕੀਨੀ ਬਣਾਏਗੀ ਕਿ ਸਦਨ ਪੰਜਾਬ ਵਜ਼ਾਰਤ ਨੂੰ ਹਦਾਇਤ ਕਰੇ ਕਿ ਉਹ ਸਿਵਲ ਤੇ ਪੁਲਿਸ ਮਸ਼ੀਨਰੀ ਸਮੇਤ ਸੂਬੇ ਦੀ ਮਸ਼ੀਨਰੀ ਦੀ ਵਰਤੋਂ ਕਰ ਕੇ ਕੇਂਦਰ ਸਰਕਾਰ ਨੂੰ ਖੇਤੀਬਾੜੀ ’ਤੇ ਕਾਲੇ ਕਾਨੂੰਨਾਂ ਰਾਹੀਂ ਅਤੇ ਬੀ. ਐੱਸ. ਐੱਫ. ਰਾਹੀਂ ਪੰਜਾਬ ਪੁਲਿਸ ਦੀ ਸੰਵਿਧਾਨਕ ਅਥਾਰਟੀ ’ਤੇ ਡਾਕਾ ਮਾਰਨ ਤੋਂ ਰੋਕੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਥੇ ਰਾਜਪੁਰਾ ਵਿਖੇ ਲੋਕਾਂ ਨਾਲ ਸੰਪਰਕ ਦੀ ਰੁਝੇਵਿਆਂ ਭਰੀ ਮੁਹਿੰਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਦਨ ਸਿਰਫ ਗੈਰ-ਪ੍ਰਭਾਵਸ਼ਾਲੀ ਮਤਾ ਨਹੀਂ, ਬਲਕਿ ਇਕ ਨਿਰਦੇਸ਼ ਜਾਰੀ ਕਰੇ। ਅਸੀਂ ਸਦਨ ਤੋਂ ਇਹ ਸਪੱਸ਼ਟ ਨਿਰਦੇਸ਼ ਚਾਹਾਂਗੇ ਕਿ ਇਸ ਫੈਸਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਵੇਗੀ।
ਸ. ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਕੇਂਦਰ ਨਾਲ ਰਲੀ ਸੀ। ਉਹਨਾਂ ਕਿਹਾ ਕਿ ਅਜਿਹੇ ਫੈਸਲੇ ਸਿਰਫ ਚੰਦ ਦਿਨਾਂ ਵਿਚ ਨਹੀਂ ਲਏ ਜਾ ਸਕਦੇ। ਉਹਨਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਮਾਮਲਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਚਾਰਿਆ ਗਿਆ ਹੋਵੇ।
ਇਹ ਵੀ ਪੜ੍ਹੋ : ਫਰੀਦਕੋਟ ਅਦਾਲਤ ਤੋਂ ਜਾਰੀ ਪ੍ਰੋਡਕਸ਼ਨ ਵਾਰੰਟ ਨੂੰ ਰਾਮ ਰਹੀਮ ਨੇ ਹਾਈਕੋਰਟ ‘ਚ ਦਿੱਤੀ ਚੁਣੌਤੀ
ਉਹਨਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਵਜ਼ਾਰਤ ਦਾ ਹਿੱਸਾ ਸਨ ਤੇ ਇਸ ਕਦਮ ਤੋਂ ਵਾਕਫ ਸਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਮਗਰਮੱਛ ਦੇ ਹੰਝੂ ਨਹੀਂ ਕੇਰਨੇ ਚਾਹੀਦੇ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਨਲਾਸ ਪਿੰਡ ਵਿਚ ਭੋਲੇ ਸ਼ੰਕਰ ਦੇ ਮੰਦਿਰ ਵਿਖੇ ਮੱਥਾ ਟੇਕਿਆ। ਉਹਨਾਂ ਨੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਸਰਕਾਰ ਬਣਨ ’ਤੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵੀ ਭਰੋਸਾ ਦੁਆਇਆ। ਉਹਨਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਵਕੀਲਾਂ ਦੀ ਭਲਾਈ ਵਾਸਤੇ ਕੰਮ ਕਰਨ ਦਾ ਵੀ ਭਰੋਸਾ ਦੁਆਇਆ। ਉਹਨਾਂ ਨੇ ਡਾ. ਬੀ ਆਰ ਅੰਬੇਡਕਰ ਨੁੰ ਆਈ ਟੀ ਆਈ ਚੌਂਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਦੇ ਬੁੱਤ ਨੁੰ ਵਾਰ ਵਾਰ ਤੋੜਨ ’ਤੇ ਚਿੰਤਾ ਵੀ ਪ੍ਰਗਟ ਕੀਤੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।