ਕੈਪਟਨ ਦੇ ਐਲਾਨ ਤੋਂ ਬਾਅਦ ਕਾਂਗਰਸ ‘ਚ ਹਲਚਲ ਤੇਜ਼ ਹੋ ਗਈ ਹੈ ਤੇ ਪਾਰਟੀ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਾਂਗਰਸ ਹਾਈਕਮਾਨ ਨੇ ਅੱਜ ਫਿਰ ਦੂਜੇ ਦਿਨ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਦੌਰੇ ‘ਤੇ ਸੱਦਿਆ ਹੈ। ਅਜੇ ਕੱਲ੍ਹ ਹੀ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਪੰਜਾਬ ਪਰਤੇ ਸਨ।
ਮੁੱਖ ਮੰਤਰੀ ਚੰਨੀ ਨਾਲ ਪੰਜਾਬ ਮਾਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਜਾ ਰਹੇ ਹਨ। ਅੰਬਿਕਾ ਸੋਨੀ ਤੇ ਅਜੇ ਮਾਕਨ ਨਾਲ ਮੁਲਾਕਾਤ ਤੋਂ ਬਾਅਦ ਅੱਜ ਕਈ ਹੋਰ ਵੱਡੇ ਨੇਤਾਵਾਂ ਨਾਲ ਚੰਨੀ ਦੀ ਮੁਲਾਕਾਤ ਹੋ ਸਕਦੀ ਹੈ। ਨਵੀਂ ਪਾਰਟੀ ਬਣਾ ਕੇ ਭਾਵੇਂ ਕੈਪਟਨ ਕੁਝ ਕਮਾਲ ਨਾ ਕਰ ਸਕਣ ਪਰ ਇਸ ਨਾਲ ਕਾਂਗਰਸ ਲਈ ਰਸਤਾ ਕੁਝ ਮੁਸ਼ਕਲ ਹੋ ਸਕਦਾ ਹੈ।
ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਤੋਂ ਨਾਖੁਸ਼ ਨਜ਼ਰ ਆ ਰਹੀ ਹੈ। ਹਾਈਕਮਾਨ ਨੇ ਸਿੱਧੂ ‘ਤੇ ਲੋੜ ਤੋਂ ਵੱਧ ਭਰੋਸਾ ਕੀਤਾ ਪਰ ਸਿੱਧੂ ਵੱਲੋਂ ਅਚਾਨਕ ਫੈਸਲਾ ਲੈਣ ਦੇ ਰਵੱਈਏ ਤੋਂ ਵੀ ਕਾਂਗਰਸ ਨਾਰਾਜ਼ ਹੈ। ਕੈਪਟਨ ਕਰਕੇ 4 ਮੰਤਰੀ ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ ਤੇ ਸ਼ਾਮ ਸੁੰਦਰ ਅਰੋੜਾ ਦੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਦਾ ਨਜ਼ਰੀਆ ਬਦਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਨ੍ਹਾਂ ਮੰਤਰੀਆਂ ਨੇ ਪੰਜਾਬ ਵਿਚ ਕੈਪਟਨ ਤੋਂ ਬਗੈਰ ਕਾਂਗਰਸ ਦੇ ਹਾਲਾਤ ਦੱਸੇ ਤੇ ਸਿੱਧੂ ਦੇ ਰਵੱਈਏ ਬਾਰੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਤੇ ਹੁਣ ਇਹ ਵੀ ਚਰਚਾ ਹੈ ਕਿ ਖੁਦ ਸੋਨੀਆ ਗਾਂਧੀ ਅਮਰਿੰਦਰ ਨੂੰ ਲੈ ਕੇ ਸਰਗਰਮ ਹੋ ਸਕਦੇ ਹਨ। ਉਹ ਅਮਰਿੰਦਰ ਨੂੰ ਕਾਂਗਰਸ ਵਿਚ ਰੋਕਣ ਦੇ ਇੱਛੁਕ ਹਨ ਤਾਂ ਜੋ ਪਾਰਟੀ ਬਣਾ ਕੇ ਉਹ ਪੰਜਾਬ ਨੂੰ ਨੁਕਸਾਨ ਨਾ ਪਹੁੰਚਾ ਸਕਣ।