ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਨੂੰ ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੀ ਹੈ। ਕਿਉਂਕਿ ਅਗਲੀਆਂ ਵਿਸ ਚੋਣਾਂ ਵਿਚ ਕੈਡਰ ਵੋਟਾਂ ਵੰਡੇ ਜਾਣ ਦਾ ਡਰ ਪਾਰਟੀ ਨੂੰ ਸਤਾ ਰਿਹਾ ਹੈ। ਭਾਵੇਂ ਕੈਪਟਨ ਨੂੰ ਨਵੀਂ ਪਾਰਟੀ ਬਣਾ ਕੇ ਸਫਲਤਾ ਹਾਸਲ ਨਾ ਹੋਵੇ ਪਰ ਇਸ ਨਾਲ ਕਾਂਗਰਸ ਦੀਆਂ ਮੁਸ਼ਕਲਾਂ ਵਧਣਾ ਲਾਜ਼ਮੀ ਹੈ।
ਕਾਂਗਰਸ ਦੇ ਕੁਝ ਸੀਨੀਅਰ ਨੇਤਾਵਾਂ ਨੇ ਕੈਪਟਨ ਨਾਲ ਮੁਲਾਕਾਤ ਕੀਤੀ ਹੈ ਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਨੇ ਉਨ੍ਹਾਂ ਨੂੰ ਸਪੱਸ਼ਟ ਜਵਾਬ ਦਿੱਤਾ ਹੈ ਕਿ ਉਹ ਹਰ ਕੀਮਤ ‘ਤੇ 117 ਸੀਟਾਂ ‘ਤੇ ਚੋਣਾਂ ਲੜਨਗੇ। ਕਾਂਗਰਸ ਵੱਲੋਂ ਜਲਦ ਹੀ ਜਿਲ੍ਹਾ ਪ੍ਰਧਾਨ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਤੇ ਇਸ ਲਈ ਸਿੱਧੂ ਨੂੰ ਦਿੱਲੀ ਤਲਬ ਕੀਤਾ ਜਾ ਸਕਦਾ ਹੈ।
ਪੰਜਾਬ ਵਿਚ ਕਾਂਗਰਸ ਦਾ ਪੱਕਾ ਵੋਟ ਬੈਂਕ ਹੈ। ਕੈਪਟਨ ਲਗਭਗ 42 ਸਾਲਾਂ ਤੋਂ ਕਾਂਗਰਸ ਵਿਚ ਹਨ। ਉਹ 3 ਵਾਰ ਪੰਜਾਬ ਪ੍ਰਧਾਨ ਰਹਿ ਚੁੱਕੇ ਹਨ ਤੇ ਸਾਢੇ 9 ਸਾਲ ਮੁੱਖ ਮੰਤਰੀ ਵੀ ਰਹੇ ਤੇ ਅਮਰਿੰਦਰ ਦੇ ਨਵੀਂ ਪਾਰਟੀ ਬਣਾਉਣ ਨਾਲ ਵੋਟ ਬੈਂਕ ਵੰਡਿਆ ਜਾਵੇਗਾ। ਕਾਂਗਰਸ ਪਾਰਟੀ ਨੂੰ ਦੂਜਾ ਡਰ ਇਹ ਸਤਾ ਰਿਹਾ ਹੈ ਕਿ ਕੈਪਟਨ ਦੇ ਐਲਾਨ ਨਾਲ ਕਾਂਗਰਸ ਵਿਚ ਫੁੱਟ ਪੈਣ ਦੇ ਆਸਾਰ ਹਨ ਕਿਉਂਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਈ ਨੇਤਾ ਨਾਰਾਜ਼ ਹਨ ਤੇ ਉਹ ਕੈਪਟਨ ਨਾਲ ਮਿਲ ਕੇ ਪਾਰਟੀ ਬਣਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਤੀਜਾ ਡਰ ਇਹ ਹੈ ਕਿ ਕਾਂਗਰਸ ‘ਚ ਟਿਕਟ ਵੰਡ ਸਮੇਂ ਹਾਲਾਤ ਤਣਾਅਪੂਰਨ ਹੋ ਸਕਦੇ ਹਨ ਕਿਉਂਕਿ ਬਾਗੀ ਕਾਂਗਰਸ ਕੈਪਟਨ ਦਾ ਪੱਲਾ ਫੜ ਕੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਹਾਈਕਮਾਨ ਦੀਆਂ ਸੀ. ਐੱਮ. ਚੰਨੀ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤੇ ਅੱਜ ਫਿਰ ਤੋਂ ਉਨ੍ਹਾਂ ਨੂੰ ਦਿੱਲੀ ਲਈ ਤਲਬ ਕੀਤਾ ਗਿਆ ਹੈ।