ਸੂਬੇ ਦੇ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਲੱਖਾਂ ਏਕੜ ਨਰਮੇ ਦੀ ਫਸਲ ਦੀ ਤਬਾਹੀ ਦੇ ਬਾਵਜੂਦ ਕਿਸਾਨਾਂ ਨੂੰ ਮਾਮੂਲੀ ਮੁਆਵਜ਼ੇ ਦੀ ਪੇਸ਼ਕਸ਼ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਹਮਲਾ ਬੋਲਿਆ ਤੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਅਕਾਲੀ ਦਲ ਨੇ ਖੇਤ ਮਜ਼ਦੂਰਾਂ ਲਈ ਵਿੱਤੀ ਪੈਕੇਜ ਦਾ ਐਲਾਨ ਨਾ ਕਰਨ ਲਈ ਵੀ ਕਾਂਗਰਸ ਸਰਕਾਰ ਦੀ ਵੀ ਨਿਖੇਧੀ ਕੀਤੀ, ਜਿਵੇਂਕਿ ਸ. ਪ੍ਰਕਾਸ਼ ਸਿੰਘ ਬਦਾਲ ਵੱਲੋਂ ਚਿੱਟੀ ਮੱਖੀ ਦੇ ਹਮਲੇ ਕਾਰਨ ਨੁਕਸਾਨ ਹੋਣ ‘ਤੇ ਦਿੱਤਾ ਗਿਆ ਸੀ।
ਅਕਾਲੀ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਭਾਈਚਾਰੇ ਵੱਲੋਂ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦੀ ਮੰਗ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਅੰਸ਼ਿਕ ਮੁਆਵਜ਼ਾ ਦੇਣ ਦੀ ਨੀਤੀ ਅਪਣਾਈ ਹੈ।
ਇਹ ਜਾਪਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਹੋਰ ਧੋਖਾ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਨੇ 35 ਫੀਸਦੀ ਤੱਕ ਫਸਲਾਂ ਦੇ ਨੁਕਸਾਨ ਲਈ ਸਿਰਫ 2,000 ਰੁਪਏ ਅਤੇ 75 ਫੀਸਦੀ ਤੱਕ ਫਸਲਾਂ ਦੇ ਨੁਕਸਾਨ ਲਈ 5,400 ਰੁਪਏ ਦਾ ਮਾਮੂਲੀ ਮੁਆਵਜ਼ਾ ਰੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸਰਕਾਰੀ ਸੂਤਰ ਇਹ ਕਹਿ ਕੇ ਸਾਰੇ ਕਿਸਾਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਪਾਹ ਦੀ ਫ਼ਸਲ ਦਾ ਸਿਰਫ਼ ਅੰਸ਼ਿਕ ਨੁਕਸਾਨ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ 100 ਫੀਸਦੀ ਫਸਲਾਂ ਦੇ ਨੁਕਸਾਨ ਲਈ 12,000 ਰੁਪਏ ਪ੍ਰਤੀ ਏਕੜ ਦਾ ਮਾਮੂਲੀ ਮੁਆਵਜ਼ਾ ਵੀ ਕਿਸਾਨਾਂ ਨੂੰ ਨਹੀਂ ਮਿਲੇਗਾ।
ਨਰਮਾ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਹੈ। ਅਕਾਲੀ ਦਲ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਅਸੀਂ ਕਿਸਾਨਾਂ ਨਾਲ ਮਿਲ ਕੇ ਬਰਾਬਰ ਅਤੇ ਪਾਰਦਰਸ਼ੀ ਮੁਆਵਜ਼ੇ ਦੀ ਮੰਗ ਕਰਾਂਗੇ।
ਇਹ ਵੀ ਪੜ੍ਹੋ : ਚੰਨੀ ‘ਤੇ ਮਜੀਠਿਆ ਦਾ ਤੰਜ, ਬੋਲੇ- ‘ਚੰਨੀ ਸਾਬ੍ਹ ਆਇਆ ਨਜ਼ਾਰਾ, ਸਟੇਡੀਅਮ ਬਾਦਲ ਸਾਬ੍ਹ ਨੇ ਬਣਾਇਆ’
ਮਲੂਕਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਦੱਸਣ ਕਿ ਖੇਤ ਮਜ਼ਦੂਰ ਨੂੰ ਮੁਆਵਜ਼ਾ ਦੇਣ ਤੋਂ ਕਿਉਂ ਇਨਕਾਰ ਕੀਤਾ ਗਿਆ। “ਕਿਸਾਨ ਵੀ ਮੰਨਦੇ ਹਨ ਕਿ ਨਰਮੇ ਦੀ ਫਸਲ ਦੀ ਬਰਬਾਦੀ ਕਾਰਨ ‘ਖੇਤ ਮਜ਼ਦੂਰ’ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਗੁਆ ਦਿੱਤਾ। ਇਸ ਦੇ ਬਾਵਜੂਦ ਮੁੱਖ ਮੰਤਰੀ ਜੋ ਕਿ ਖੁਦ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਨੇ ਕਮਜ਼ੋਰ ਵਰਗ ਦੇ ਮੈਂਬਰਾਂ ਲਈ ਸਭ ਤੋਂ ਲਾਪਰਵਾਹੀ ਨਾਲ ਕੰਮ ਕੀਤਾ ਹੈ। ਅਕਾਲੀ ਦਲ ਇਸ ਦੀ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਸਾਰੇ ਖੇਤ ਮਜ਼ਦੂਰਾਂ ਨੂੰ ਵੀ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਅਕਾਲੀ ਕਿਸਾਨ ਵਿੰਗ ਦੇ ਪ੍ਰਧਾਨ ਨੇ ਵੀ ਚੰਨੀ ਨੂੰ ਫੋਟੋ ਸੈਸ਼ਨ ਛੱਡ ਕੇ ਕੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਦੁਖੀ ਹੈ, ਪਰ ਮੁੱਖ ਮੰਤਰੀ ਇਸ ਤੋਂ ਅਵੇਸਲੇ ਹਨ ਅਤੇ ਸਿਰਫ਼ ਫੋਟੋਆਂ ਖਿੱਚਾਉਣ ਵਿੱਚ ਹੀ ਰੁੱਝੇ ਹੋਏ ਹਨ। ਕਾਲਾਬਾਜ਼ਾਰੀ ਵਾਲੇ ਡੀਜ਼ਲ ਅਤੇ ਡੀਏਪੀ ਖਾਦ ਲਈ ਵਾਧੂ ਭੁਗਤਾਨ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਚੰਨੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਚਾਹੇ ਉਹ ਮੁਕੰਮਲ ਕਰਜ਼ਾ ਮੁਆਫੀ ਹੋਵੇ ਜਾਂ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ। ਹੁਣ ਵੀ ਇਹ ਕਪਾਹ ਉਤਪਾਦਕਾਂ ਨਾਲ ਇਨਸਾਫ਼ ਕਰਨ ਵਿੱਚ ਨਾਕਾਮ ਰਿਹਾ ਹੈ।