ਕੱਲ੍ਹ ਯਾਨੀ 1 ਨਵੰਬਰ ਤੋਂ ਦੇਸ਼ ਭਰ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਇਸ ਵਿੱਚ ਐੱਲ.ਪੀ.ਜੀ. ਸਿਲੰਡਰ ਦੀ ਬੁਕਿੰਗ ਦਾ ਇੱਕ ਨਵਾਂ ਤਰੀਕਾ ਵੀ ਸ਼ਾਮਲ ਹੈ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ ਅਤੇ ਲੋਨ ਲੈਣ ‘ਤੇ ਸਰਵਿਸ ਚਾਰਜ ਲਗਾ ਦਿੱਤਾ ਹੈ। ਸੋਮਵਾਰ 1 ਨਵੰਬਰ ਤੋਂ ਦਿੱਲੀ ਵਿੱਚ ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹਣ ਦਾ ਆਦੇਸ਼ ਵੀ ਦਿੱਤਾ ਗਿਆ ਹੈ।
ਸਰਕਾਰੀ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਜੇਕਰ ਗਾਹਕ ਕਿਸੇ ਵੀ ਤਰ੍ਹਾਂ ਦਾ ਆਫਲਾਈਨ ਜਾਂ ਆਨਲਾਈਨ ਲੋਨ ਲੈਂਦਾ ਹੈ ਜਾਂ ਇੱਕ ਨਿਸ਼ਚਿਤ ਗਿਣਤੀ ਤੋਂ ਵੱਧ ਵਾਰ ਜਮ੍ਹਾ ਕਰਵਾਉਣ ਅਤੇ ਕਢਵਾਉਣ ‘ਤੇ ਉਸਨੂੰ 150 ਰੁਪਏ ਦਾ ਸਰਵਿਸ ਚਾਰਜ ਦੇਣਾ ਹੋਵੇਗਾ। ਬੈਂਕ ਨੇ ਰਕਮ ਕਢਵਾਉਣ ਅਤੇ ਜਮ੍ਹਾ ਕਰਵਾਉਣ ‘ਤੇ 150 ਰੁਪਏ ਦਾ ਸਰਵਿਸ ਚਾਰਜ ਲਗਾਇਆ ਹੈ। 1 ਨਵੰਬਰ ਤੋਂ ਰੇਲਵੇ ਦਾ ਸ਼ਡਿਊਲ ਵੀ ਬਦਲ ਜਾਵੇਗਾ। ਇਸ ਨਾਲ ਸਾਰੀਆਂ ਟਰੇਨਾਂ ਦੇ ਆਉਣ ਅਤੇ ਜਾਣ ਦੇ ਸਮੇਂ ਵਿੱਚ ਵੀ ਬਦਲਾਅ ਹੋਵੇਗਾ।
ਰੇਲਵੇ ਦੀਆਂ ਕਈ ਟਰੇਨਾਂ ਦੇ ਆਉਣ-ਜਾਣ ਦਾ ਸਮਾਂ ਬਦਲਿਆ ਜਾਵੇਗਾ ਕਿਉਂਕਿ 1 ਨਵੰਬਰ ਤੋਂ ਰੇਲਵੇ ਦਾ ਟਾਈਮ ਟੇਬਲ ਬਦਲ ਜਾਵੇਗਾ। ਜਾਣਕਾਰੀ ਮੁਤਾਬਕ 100 ਤੋਂ ਵੱਧ ਟਰੇਨਾਂ ਦਾ ਸਮਾਂ ਬਦਲਿਆ ਜਾਵੇਗਾ। ਪੈਸੇਂਜਰ ਟਰੇਨਾਂ ਤੋਂ ਇਲਾਵਾ ਮਾਲ ਗੱਡੀਆਂ ਅਤੇ ਕੁਝ ਰਾਜਧਾਨੀ ਐਕਸਪ੍ਰੈਸ ਦਾ ਸ਼ਡਿਊਲ ਵੀ ਬਦਲ ਰਿਹਾ ਹੈ। ਸਰਕਾਰ ਨੇ LPG ਲਈ WhatsApp ਅਤੇ OTP ਆਧਾਰਿਤ ਬੁਕਿੰਗ ਸੇਵਾ ਵੀ ਸ਼ੁਰੂ ਕੀਤੀ ਹੈ। ਇਸ ‘ਚ LPG ਸਿਲੰਡਰ ਲਈ ਗਾਹਕ ਦੇ ਰਜਿਸਟਰਡ ਨੰਬਰ ‘ਤੇ OTP ਭੇਜਿਆ ਜਾਵੇਗਾ। ਇਹ OTP ਗਾਹਕ ਨੂੰ ਸਿਲੰਡਰ ਲੈਂਦੇ ਸਮੇਂ ਆਪਣੀ ਗੈਸ ਏਜੰਸੀ ਦੇ ਏਜੰਟ ਨਾਲ ਸਾਂਝਾ ਕਰਨਾ ਹੋਵੇਗਾ। ਰਸੋਈ ਗੈਸ ਦੇ ਗਾਹਕ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਸਰਕਾਰ ਹਰ ਮਹੀਨੇ ਐਲਪੀਜੀ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਵੀ ਕਰਦੀ ਹੈ। ਅਜਿਹੇ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵੀ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: