ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਦੌਰਾਨ ਹੋਏ ਇੱਕ ਸੁਰੰਗ ਵਿੱਚ ਹੋਏ ਧਮਾਕੇ ਦੌਰਾਨ ਬਠਿੰਡਾ ਦੇ ਸਿਰੀਏਵਾਲਾ ਦਾ ਜਵਾਨ ਸ਼ਹੀਦ ਹੋ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਗੌਰਤਲਬ ਹੈ ਕਿ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਹੋਇਆ ਹੈ। ਫੌਜ ਦੇ ਸ਼ਹੀਦ ਹੋਏ ਦੋ ਜਵਾਨਾਂ ਨੂੰ ਨੇੜੇ ਦੇ ਇੱਕ ਫੌਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਇਕ ਬਾਰੂਦੀ ਸੁਰੰਗ ‘ਤੇ ਗਸ਼ਤ ਦੇ ਗਏ ਫੌਜ ਦੇ ਜਵਾਨਾਂ ਨੇ ਜਦੋਂ ਪੈਰ ਰਖਿਆ ਤਾਂ ਧਮਾਕਾ ਹੋਇਆ, ਜਿਸ ਵਿੱਚ ਇੱਕ ਅਧਿਕਾਰੀ ਅਤੇ ਫੌਜੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਜਾਣਕਾਰੀ ਮੁਤਾਬਕ ਜਿਸ ਇਲਾਕੇ ਵਿੱਚ ਧਮਾਕਾ ਹੋਇਆ ਹੈ, ਉਹ ਘੁਸਪੈਠਾਂ ਨੂੰ ਰੋਕਣ ਲਈ ਫੌਜ ਵੱਲੋਂ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ਨਾਲ ਭਰਿਆ ਹੋਇਆ ਹੈ।