ਪੰਜਾਬ ਕਾਂਗਰਸ ਵਿਚ ਸ਼ੁਰੂ ਹੋਇਆ ਕਾਟੋ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵਿਧਾਨ ਸਭਾ ਚੋਣਾਂ ਨੂੰ ਥੋੜ੍ਹਾ ਸਮਾਂ ਰਹਿ ਗਿਆ ਹੈ ਪਰ ਕਾਂਗਰਸ ਵਿਚਲਾ ਵਿਵਾਦ ਖਤਮ ਹੋਣ ਦੀ ਬਜਾਏ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਕੈਪਟਨ ਵੱਲੋਂ ਪਾਰਟੀ ਛੱਡਣ ਦੇ ਐਲਾਨ ਤੋਂ ਬਾਅਦ ਹਾਈਕਮਾਨ ਦੀਆਂ ਚਿੰਤਾਵਾਂ ਹੋਰ ਵੱਧਣ ਲੱਗੀਆਂ ਹਨ ਕਿਉਂਕਿ ਇਸ ਨਾਲ ਕਾਂਗਰਸ ਨੂੰ ਵੋਟ ਵੰਡਣ ਦਾ ਡਰ ਸਤਾਉਣ ਲੱਗਾ ਹੈ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲੋਂ ਪਾਰਟੀ ਛੱਡਣ ‘ਤੇ ਗੁੱਸੇ ਵਿਚ ਹਨ। ਬੀਬੀ ਭੱਠਲ ਨੇ ਕਿਹਾ ਕਿ ਮੇਰੇ ਨਾਲ ਵੀ ਬਹੁਤ ਗੱਲਾਂ ਹੋਈਆਂ, ਵਿਤਕਰੇ ਹੋਏ ਪਰ ਮੈਂ ਹਾਈਕਮਾਨ ਕੋਲ ਆਪਣਾ ਪੱਖ ਰੱਖਦੀ ਸੀ। ਮੈਂ ਪਾਰਟੀ ਕਦੇ ਨਹੀਂ ਛੱਡੀ, ਜਿਸ ਤਰ੍ਹਾਂ ਕੈਪਟਨ ਸਾਬ੍ਹ ਕਰ ਰਹੇ ਹਨ। ਬੀਬੀ ਭੱਠਲ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਆਗੂ ਲੋਕਾਂ ਦੀ ਭਲਾਈ ਬਾਰੇ ਸੋਚਦੇ ਸਨ ਪਰ ਅੱਜ ਹਾਲਾਤ ਬਦਲ ਚੁੱਕੇ ਹਨ ਹੁਣ ਨੇਤਾ ਲੋਕ ਪਹਿਲਾਂ ਆਪਣਾ ਫਾਇਦਾ ਦੇਖਦੇ ਹਨ ਤੇ ਫਿਰ ਲੋਕਾਂ ਦਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਮੰਨਦੀ ਹਾਂ ਕਿ ਮੇਰੇ ਵੇਲੇ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਵਿਚ ਬਹੁਤ ਫਰਕ ਹੈ। ਉਦੋਂ ਵੀ ਸਮੱਸਿਆਵਾਂ ਆਉਂਦੀਆਂ ਸਨ ਤੇ ਉਨ੍ਹਾਂ ਨੂੰ ਹੱਲ ਕਰ ਲਿਆ ਜਾਂਦਾ ਸੀ ਪਰ ਮੌਜੂਦਾ ਸਮੇਂ ਪੂਰੀ ਕਾਂਗਰਸ ਪਾਰਟੀ ਵਿਚ ਉਥਲ-ਪੁਥਲ ਮਚੀ ਹੋਈ ਹੈ।
ਕੈਪਟਨ ‘ਤੇ ਵਿਅੰਗ ਕੱਸਦਿਆਂ ਬੀਬੀ ਭੱਠਲ ਨੇ ਕਿਹਾ ਕਿ ਪਹਿਲੇ ਸਮੇਂ ਪਾਰਟੀ ਵਿਚ ਅਨੁਸ਼ਾਸਨ ਹੁੰਦਾ ਸੀ, ਕੁਝ ਸਿਧਾਂਤ ਹੁੰਦੇ ਸਨ ਪਰ ਹੁਣ ਦੇ ਸਮੇਂ ਤਾਂ ਨੇਤਾ ਲੋਕ ਪਾਰਟੀ ਬਦਲਦਿਆਂ ਸਕਿੰਟ ਲਗਾਉਂਦੇ ਹਨ। ਜਿਥੇ ਉਨ੍ਹਾਂ ਨੂੰ ਫਾਇਦਾ ਨਜ਼ਰ ਆਉਂਦਾ ਹੈ, ਉਥੇ ਚਲੇ ਜਾਂਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੋ ਵੀ ਤਬਦੀਲੀਆਂ ਕੀਤੀਆਂ ਗਈਆਂ, ਉਹ ਜ਼ਰੂਰੀ ਸਨ ਤੇ ਸਮੇਂ ਮੁਤਾਬਕ ਠੀਕ ਵੀ ਸਨ।