ਜੇਕਰ ਤੁਸੀਂ ਵੀ ਨਵੰਬਰ ਮਹੀਨੇ ‘ਚ ਬੈਂਕ ਨਾਲ ਸਬੰਧਤ ਕੰਮ ਕਰਨ ਜਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹ ਲਓ। ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ, ਗੁਰਪੁਰਬ ਵਰਗੀਆਂ ਕਈ ਛੁੱਟੀਆਂ ਨਵੰਬਰ 2021 ਵਿੱਚ ਆਉਣ ਵਾਲੀਆਂ ਹਨ। ਅਜਿਹੇ ‘ਚ ਇਸ ਮਹੀਨੇ ‘ਚ ਕੁੱਲ 17 ਦਿਨ ਬੈਂਕ ਬੰਦ ਰਹਿਣਗੇ। ਇਸ ਮਹੀਨੇ ‘ਚ ਬੈਂਕ ਲਗਾਤਾਰ ਕਈ ਦਿਨ ਬੰਦ ਰਹਿਣ ਵਾਲੇ ਹਨ, ਇਸ ਲਈ ਤੁਸੀ ਆਪਣਾ ਕੰਮ ਜਲਦ ਹੀ ਨਿਪਟਾ ਲਵੋ ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵੰਬਰ ਮਹੀਨੇ ਦੀਆਂ ਸਰਕਾਰੀ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਅਨੁਸਾਰ ਨਵੰਬਰ ਮਹੀਨੇ ਦੀਆਂ 17 ਛੁੱਟੀਆਂ ਹਨ। ਇਸ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿੱਚ ਬੈਂਕ ਲਗਾਤਾਰ ਬੰਦ ਰਹਿਣਗੇ। ਦੀਵਾਲੀ ਦੇ ਮੌਕੇ ‘ਤੇ ਸਾਰੇ ਬੈਂਕ ਬੰਦ ਰਹਿਣਗੇ। RBI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ, ਆਰਬੀਆਈ ਨੇ 1, 3, 4, 5, 6, 10, 11, 12, 19, 22 ਅਤੇ 23 ਨਵੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹੀਨੇ ਦੇ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: