ਬਲਾਕ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ ਮਹੁੱਈਆ ਕਰਵਾਈਆਂ ਗਈਆਂ ਖੇਤੀ ਮਸ਼ੀਨਰੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਸੋਮਵਾਰ ਨੂੰ ਪੁੱਡਾ ਕਲੋਨੀ ਦੀ ਪਾਰਕ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ। ਇਸ ਬਾਰੇ ਜਸਬੀਰ ਸਿੰਘ ਖੇਤੀਬਾੜੀ ਅਫ਼ਸਰ ਅਨੇਕਾਂ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਇੰਨਸੀਟੂ ਸੀਆਰਐੱਮ ਸਕੀਮ ਅਧੀਨ ਸਾਲ 2021-22 ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਹਿੱਤ ਪ੍ਰਰਾਪਤ ਹੁਕਮਾਂ ਅਨੁਸਾਰ ਸਾਰੇ ਪੰਜਾਬ ‘ਚ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਲਈ 1 ਨਵੰਬਰ ਦਿਨ ਸੋਮਵਾਰ ਨਿਰਧਾਰਿਤ ਕੀਤਾ ਗਈ ਸੀ।
ਉਨਾਂ ਦੱਸਿਆ ਕਿ ਇਸ ਲਈ ਇਲਾਕੇ ਦੇ ਸਾਰੇ ਕਿਸਾਨ ਭਰਾਵਾਂ, ਪੰਚਾਇਤਾਂ, ਕੋਆਪੇ੍ਟਿਵ ਸੁਸਾਇਟੀਆਂ ਅਤੇ ਕਿਸਾਨ ਗਰੁੱਪ ਜਿਨਾਂ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਲੈਣ ਲਈ ਵਿਭਾਗ ਕੋਲ ਅਪਲਾਈ ਕੀਤਾ ਸੀ। ਮਸ਼ੀਨਾਂ ਖ਼ਰੀਦ ਲਈਆਂ ਸਨ। ਉਹਨਾ ਨੂੰ ਆਪਣੇ ਲੋੜੀਦੇ ਦਸਤਾਵੇਜ਼ ਅਧਰ ਕਾਰਡ, ਬੈਂਕ ਖਾਤੇ ਦਾ ਪਰੂਫ਼ , ਸੈਕਸ਼ਨ ਲੈਟਰ, ਗਰੁੱਪ ਰਜਿਸਟੇ੍ਸ਼ਨ ਸਰਟੀਫਿਕੇਟ, ਡੀਲਰ ਦੇ ਖਾਤੇ ‘ਚ ਸਬਸਿਡੀ ਟਰਾਂਸਫਰ ਦੀ ਸ੍ਵੈ-ਘੋਸ਼ਣਾ ਪੱਤਰ ਅਤੇ ਮਸ਼ੀਨ ਦਾ ਅਸਲ ਬਿੱਲ ਲੈਕੇ ਅੱਜ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਵਿਖੇ ਬੁਲਾਇਆ ਗਿਆ ਸੀ ਤਾਂ ਜੋ ਇੰਨਾਂ ਮਸ਼ੀਨਾਂ ਦੀ ਫੋਟੋ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਆਨਲਾਈਨ ਅਪਲੋਡ ਕੀਤੀ ਜਾ ਸਕੇ।
ਇਸ ਲਈ ਸਬੰਧਿਤ ਕਿਸਾਨ, ਪੰਚਾਇਤਾਂ ਤੇ ਕਿਸਾਨ ਗਰੁੱਪਾਂ ਅੱਜ ਖੇਤੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਲਈ ਹਾਜ਼ਰ ਹੋਏ ਹਨ, ਤਾਂ ਜੋ ਬਣਦੀ ਸਬਸਿਡੀ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ‘ਚ ਟਰਾਂਸਫ਼ਰ ਕਰਨ ਹਿੱਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਈ ਵੀ ਖੇਤੀ ਮਸ਼ੀਨਰੀ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਵਾਂਝੀ ਨਾ ਰਹੇ ਅਤੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਬਣਦੀ ਸਬਸਿਡੀ ਦਿੱਤੀ ਜਾਵੇ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸਰਦਾਰ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਗਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਰਾਜ ਵਿਚ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਅਤੇ ਹੋਰ ਕਸਟਮ ਹਾਇਰਿੰਗ ਸੈਂਟਰਾਂ ਨੂੰ ਉਪਲਬਧ ਕਰਵਾਈਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਕਿਸਾਨ ਬਾਇਓ ਡੀਕੰਪੋਜਰ, ਕਣਕ ਦੀ ਸਿੱਧੀ ਬਿਜਾਈ ਵਰਗੇ ਹੋਰ ਬਦਲਾਂ ਦੀ ਵਰਤੋਂ ਕਰ ਸਕਦੇ ਹਨ। ਸਰਦਾਰ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ. ਆਰ. ਐੱਮ.) ਸਕੀਮ ਤਹਿਤ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੀ. ਏ. ਸੀ. ਐੱਸ., ਪੰਚਾਇਤਾਂ, ਕਿਸਾਨ ਸੁਸਾਇਟੀਆਂ ਵਿਚ ਮੁਹਾਈਆ ਕਰਵਾਈਆਂ ਗਈਆਂ ਹਨ ਕਿਸਾਨ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਨ ਤਾ ਦੋ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਵਾਤਾਵਰਣ ਬਚੇਗਾ ਤਾਂ ਹੀ ਸਾਡਾ ਭਵਿੱਖ ਬਚੇਗਾ।” ਉਹਨਾਂ ਕਿਹਾ ਕਿ ਅਸੀਂ ਉਸ ਪਵਿੱਤਰ ਧਰਤੀ ਤੇ ਹਾ ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ਹਵਾ, ਪਾਣੀ ਤੇ ਧਰਤੀ ਨੂੰ ਪਿਤਾ ਤੇ ਮਾਤਾ ਦੇ ਦਿੱਤੇ ਗਏ ਦਰਜੇ ਨੂੰ ਬਰਕਰਾਰ ਰੱਖਣਾ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦਾ ਫਲਸਫ਼ਾ ਜਿਉਂਦਾ ਰੱਖਣ ਦਾ ਯਤਨ ਤਾਂ ਸਾਨੂੰ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: