ਬਰਨਾਲਾ ਵਿਖੇ ਜੇਲ੍ਹ ਸੁਪਰਡੈਂਟ ਨੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਅਤੇ ਉਸ ਦੀ ਪਿੱਠ ਉਤੇ ਗਰਮ ਸਰੀਏ ਨਾਲ ‘ਅੱਤਵਾਦੀ ਲਿਖ ਦਿੱਤਾ।’ ਕੈਦੀ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ। ਕਰਮਜੀਤ ਸਿੰਘ ਸਮਾਣਾ (ਪਟਿਆਲਾ) ਦਾ ਰਹਿਣ ਵਾਲਾ ਹੈ।
ਘਟਨਾ ਬੀਤੀ 24 ਅਕਤੂਬਰ ਨੂੰ ਵਾਪਰੀ ਤੇ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਰਮਜੀਤ ਸਿੰਘ ਮਾਨਸਾ ਵਿਖੇ ਆਪਣੇ ਕੇਸ ਦੀ ਪੇਸ਼ੀ ਭੁਗਤਣ ਲਈ ਪੁੱਜਾ। ਉਥੇ ਕਰਮਜੀਤ ਨੇ ਆਪਣੇ ਨਾਲ ਬੀਤੀ ਇਹ ਸਾਰੀ ਘਟਨਾ ਬਿਆਂ ਕੀਤੀ। ਕੈਦੀ ਕਰਮਜੀਤ ਸਿੰਘ ਨੇ ਜੇਲ੍ਹ ਸੁਪਰਡੈਂਟ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਲ੍ਹ ਵਿਚ ਕੈਦੀਆਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਜਾਂਦੀ ਹੈ। ਕਰਮਜੀਤ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਚੰਗਾ ਖਾਣਾ ਨਹੀਂ ਮਿਲਦਾ ਤੇ ਉਨ੍ਹਾਂ ਨੂੰ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿਚ ਜਾਣ ਤੱਕ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬੀਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਵੀ ਇੱਕ ਜੇਲ੍ਹ ਵਿਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਤੇ ਕੁਝ ਕੈਦੀਆਂ ਨੇ ਜੇਲ੍ਹ ਸੁਪਰਡੈਂਟ ਦਾ ਵਿਰੋਧ ਵੀ ਕੀਤਾ ਤਾਂ ਉਨ੍ਹਾਂ ਦੀ ਮਾਰਕੁਟਾਈ ਕੀਤੀ ਗਈ ਅਤੇ ਮੇਰੀ ਪਿੱਠ ‘ਤੇ ‘ਅੱਤਵਾਦੀ’ਲਿਖ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਤੇਰੇ ਖਿਆਲ ਤਾਂ ਅੱਤਵਾਦੀਆਂ ਵਾਲੇ ਹਨ। ਪੇਸ਼ੀ ਭੁਗਤਣ ਆਏ ਕੈਦੀ ਕਰਮਜੀਤ ਸਿੰਘ ਨੇ ਆਪਣੀ ਸਾਰੀ ਗੱਲ ਜੱਜ ਅਤੇ ਪੱਤਰਕਾਰਾਂ ਸਾਹਮਣੇ ਰੱਖੀ ਤੇ ਜੱਜ ਨੇ ਕੈਦੀ ਦੀ ਅਰਜ਼ੀ ਬਰਨਾਲਾ ਜੁਡੀਸ਼ੀਅਲ ਮੈਜਿਸਟ੍ਰੇਸ਼ਨ ਨੂੰ ਜਾਂਚ ਲਈ ਭੇਜ ਦਿੱਤੀ ਹੈ।
ਦੂਜੇ ਪਾਸੇ ਜੇਲ੍ਹ ਸੁਪਰਡੈਂਟ ਨੇ ਆਪਣਾ ਪੱਖ ਪੂਰਦਿਆਂ ਕਿਹਾ ਕਿ ਕੈਦੀ ਕਰਮਜੀਤ ਸਿੰਘ ਉਤੇ 12 ਮਾਮਲਿਆਂ ਦੇ ਕ੍ਰਿਮੀਨਲ ਪਰਚੇ ਦਰਜ ਹਨ। ਇਸ ਦੇ ਬਾਵਜੂਦ ਦੋਸ਼ੀ ਜੇਲ੍ਹ ਵਿਚ ਨਸ਼ੇ, ਮੋਬਾਈਲ ਨਾਲ ਕਈ ਵਾਰ ਫੜਿਆ ਗਿਆ ਹੈ। ਜੇਲ੍ਹ ਵਿਚ ਉਹ ਇਕ ਗੈਂਗ ਬਣਾ ਕੇ ਰੱਖਦੇ ਹਨ ਅਤੇ ਭੋਲੇ ਭਾਲੇ ਕੈਦੀਆਂ ਤੋਂ ਆਪਣਾ ਕੰਮ ਕਰਵਾਉਂਦੇ ਹਨ। ਉਨ੍ਹਾਂ ਬਰਨਾਲਾ ਜੇਲ੍ਹ ਵਿਚ ਇਨ੍ਹਾਂ ਦੋਸ਼ੀਆਂ ਉਤੇ ਸਖਤੀ ਕੀਤੀ ਹੋਈ ਸੀ, ਜਿਸ ਕਾਰਨ ਕਰਮਜੀਤ ਸਿੰਘ ਨੇ ਝੂਠੀ ਕਹਾਣੀ ਬਣਾ ਕੇ ਜੇਲ੍ਹ ਅਧਿਕਾਰੀਆਂ ਉਤੇ ਗਲਤ ਇਲਜ਼ਾਮ ਲਗਾਏ ਹਨ।