ਲੁਧਿਆਣਾ : ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਕੋਰੋਨਾ ਕਾਲ ਸਮੇਂ ਦੌਰਾਨ ਜਿੱਥੇ ਪਹਿਲ ਕਦਮੀ ਕਰਦੇ ਹੋਏ ਗੁਰੂ ਘਰ ਦੇ ਵਜ਼ੀਰਾਂ ਨੂੰ ਵਸਤਰ ਅਤੇ ਹੋਰ ਸਮੱਗਰੀ ਭੇਟ ਕੀਤੀ ਗਈ ਸੀ। ਉਸੇ ਤਰ੍ਹਾਂ ਇੱਕ ਵਾਰ ਫਿਰ ਤੋਂ ਵੱਡਾ ਤੇ ਸਰਾਹਣਾ ਯੋਗ ਉਪਰਾਲਾ ਕਰਦੇ ਹੋਏ ਉਨ੍ਹਾਂ ਬੰਦੀ ਛੋੜ ਦਿਵਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹੋਏ ਨਵੀ ਤੇ ਅਨੋਖੀ ਮਿਸਾਲ ਕਾਇਮ ਕੀਤੀ। ਜਿਸ ਦੌਰਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਘਰ ਗੁਰਦੁਆਰਾ ਸਾਹਿਬ ਪਿੰਡ ਸੁਧਾਰ ਵਿਖੇ ਧਾਲੀਵਾਲ ਵੱਲੋਂ ਆਲੇ ਦੁਆਲੇ ਦੇ 11 ਪਿੰਡਾਂ ਸਹੌਲ਼ੀ, ਘੁਮਾਣ, ਅੱਬੂਵਾਲ, ਰੱਤੋਵਾਲ, ਟੂਸੇ, ਹਲਵਾਰਾ, ਐਤੀਆਨਾ, ਤੁਗਲ, ਜੱਸੋਵਾਲ, ਸੁਧਾਰ ਅਤੇ ਬੁਢੇਲ ਦੇ ਗੁਰੂ ਘਰਾਂ ਵਿੱਚ ਵਜ਼ੀਰ ਦੀ ਸੇਵਾ ਨਿਭਾਉਣ ਵਾਲੇ 31 ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਮੌਕੇ ਗੱਲਬਾਤ ਦੌਰਾਨ ਧਾਲੀਵਾਲ ਨੇ ਕਿਹਾ ਕਿ ਧਾਰਮਿਕ ਦਿਹਾੜਿਆਂ ਅਤੇ ਖੁਸ਼ੀ ਦੇ ਸਮੇਂ ਹੋਰਨਾਂ ਪਾਸੇ ਫਾਲਤੂ ਖਰਚ ਕਰਨ ਦੀ ਬਜਾਏ ਅਗਰ ਦੇਸ਼ ਕੌਮ ਅਤੇ ਮਾਨਵਤਾ ਦੀ ਭਲਾਈ ਹਿੱਤ ਯੋਗਦਾਨ ਪਾਉਣ ਵਾਲਿਆਂ ਦੀ ਹੋਂਸਲਾ ਹਫਜਾਈ ਅਤੇ ਮਾਣ ਸਨਮਾਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਅਤੇ ਸਾਥੀਆਂ ਦੇ ਸਹਿਯੋਗ ਸਦਕਾ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਐਸੇ ਦਿਹਾੜਿਆਂ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਜੋ ਇਹ ਪਲ ਹੋਰ ਵੀ ਯਾਦਗਾਰ ਪਲ ਬਣ ਸਕਣ। ਇਸ ਮੌਕੇ ‘ਤੇ ਗੁਰਦੁਆਰਾ ਕਮੇਟੀ ਮੈਨੇਜਰ ਹਰਦੀਪ ਸਿੰਘ, ਪ੍ਰਧਾਨ ਜਸਵਿੰਦਰ ਸਿੰਘ, ਸਰਕਲ ਪ੍ਰਧਾਨ ਗੁਰਚੀਨ ਸਿੰਘ ਰੱਤੋਵਾਲ, ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ, ਕਰਮਜੀਤ ਸਿੰਘ ਗੋਲਡੀ ਆਦਿ ਵੀ ਹਾਜ਼ਰ ਸਨ।