ਦੀਵਾਲੀ ਮੌਕੇ ਰਾਜਾਂ ਨੂੰ ਵੱਡੀ ਰਾਹਤ ਮਿਲੀ ਹੈ। ਮੋਦੀ ਸਰਕਾਰ ਵੱਲੋਂ 17,000 ਕਰੋੜ ਰੁ: ਦਾ GST ਮੁਆਵਜ਼ਾ ਜਾਰੀ ਕੀਤਾ ਗਿਆ ਹੈ। ਇਸ ਤਹਿਤ ਪੰਜਾਬ ਨੂੰ ਕੇਂਦਰ ਵੱਲੋਂ 835 ਕਰੋੜ ਰੁਪਏ ਮਿਲੇ ਹਨ।
ਵਿੱਤੀ ਸਾਲ 2021-22 ਹੁਣ ਤੱਕ ਰਾਜਾਂ ਨੂੰ ਮੁਆਵਜ਼ੇ ਵਜੋਂ 60 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਜੀਐਸਟੀ ਕੌਂਸਲ ਦੇ ਫੈਸਲੇ ਅਨੁਸਾਰ ਚਾਲੂ ਵਿੱਤੀ ਸਾਲ ਵਿੱਚ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੈਕ-ਟੂ-ਬੈਕ ਲੋਨ ਸਹੂਲਤ ਤਹਿਤ 1.59 ਲੱਖ ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਚਾਲੂ ਵਿੱਤੀ ਸਾਲ ਲਈ ਇਹ ਟੀਚਾ ਪੂਰਾ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
28 ਅਕਤੂਬਰ ਨੂੰ ਸਰਕਾਰ ਨੇ ਬੈਕ-ਟੂ-ਬੈਕ ਲੋਨ ਸਹੂਲਤ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 44 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਵਿੱਤੀ ਸਾਲ 2021-22 ਵਿੱਚ ਬੈਕ-ਟੂ-ਬੈਕ ਲੋਨ ਸਹੂਲਤ ਦੇ ਤਹਿਤ, ਰਾਜਾਂ ਨੂੰ ਹੁਣ ਤੱਕ ਕੁੱਲ 1 ਲੱਖ 59 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਸਰਕਾਰ ਹਰ ਦੋ ਮਹੀਨੇ ਬਾਅਦ ਰਾਜਾਂ ਨੂੰ ਜੀਐਸਟੀ ਮੁਆਵਜ਼ਾ ਜਾਰੀ ਕਰਦੀ ਹੈ, ਇਹ ਰਕਮ ਉਸ ਤੋਂ ਵੱਖਰੀ ਹੈ। ਅੱਜ ਮੁਆਵਜ਼ੇ ਵਜੋਂ 17 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।