ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਪਿੱਛੋਂ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਦੀਵਾਲੀ ਮੌਕੇ ਇੱਕ ਹੋਰ ਸੌਗਾਤ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਮੁੱਖ ਬਾਜ਼ਾਰਾਂ ਵਿਚ ਬਫਰ ਸਟਾਕ ਵਿਚੋਂ 2 ਨਵੰਬਰ ਤੱਕ 1.11 ਲੱਖ ਟਨ ਪਿਆਜ਼ ਜਾਰੀ ਕਰ ਦਿੱਤਾ ਹੈ। ਇਸ ਨਾਲ ਪ੍ਰਚੂਨ ਕੀਮਤਾਂ ਵਿਚ 5 ਤੋਂ 12 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ।
ਦਿੱਲੀ, ਕਲਕੱਤਾ, ਲਖਨਊ, ਪਟਨਾ, ਰਾਂਚੀ, ਗੁਹਾਟੀ, ਭੁਵਨੇਸ਼ਵਰ, ਹੈਦਰਾਬਾ, ਬੰਗਲੌਰ, ਚੇਨਈ, ਮੁੰਬਈ, ਚੰਡੀਗੜ੍ਹ, ਕੋਚੀ ਤੇ ਰਾਏਪੁਰ ਵਰਗੇ ਮੁੱਖ ਬਾਜ਼ਾਰਾਂ ਵਿਚ ਪਿਆਜ਼ ਨੂੰ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਸਥਾਨਕ ਬਾਜ਼ਾਰਾਂ ਵਿਚ ਵੀ ਪਿਆਜ਼ ਲਿਆਂਦਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮੰਤਰਾਲੇ ਨੇ ਇਹ ਵੀ ਕਿਹਾ ਕਿ ਬਫਰ ਸਟਾਕ ਜ਼ਰੀਏ ਪਿਆਜ਼ ਦੇ ਰੇਟ ਸਥਿਰ ਕੀਤੇ ਜਾ ਰਹੇ ਹਨ। ਇਸ ਦੇ ਰੇਟ ਘੱਟ ਕਰਨ ਦੀ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਸਰਕਾਰ ਨੇ ਪਿਆਜ਼ ਦੇ ਰੇਟ ਘਟਾਉਣ ਤੇ ਭੰਡਾਰ ਨੂੰ ਘੱਟ ਤੋਂ ਘੱਟ ਨੁਕਸਾਨ ਲਈ ਫਸਟ-ਇਨ-ਫਸਟ ਆਊਟ (ਫੀਫੋ) ਸਿਧਾਂਤ ਉਤੇ ਬਫਰ ਸਟਾਕ ਨਾਲ ਪਿਆਜ਼ ਕੱਢਿਆ ਜਾ ਰਿਹਾ ਹੈ। ਗੋਦਾਮਾਂ ਵਿਚ ਸਾਰੇ ਰਾਜਾਂ ਨੂੰ ਸਿਰਫ 21 ਰੁਪਏ ਪ੍ਰਤੀ ਕਿਲੋ ਦੀ ਕੀਮਤ ਉਤੇ ਪਿਆਜ਼ ਦਿੱਤਾ ਜਾ ਰਿਹਾ ਹੈ।
ਮੰਤਰਾਲੇ ਮੁਤਾਬਕ ਮੀਂਹ ਕਾਰਨ ਸਪਲਾਈ ਪ੍ਰਭਾਵਿਤ ਹੋਣ ਨਾਲ ਪਿਆਜ਼ ਦੀਆਂ ਕੀਮਤਾਂ ਅਕਤੂਬਰ ਦੇ ਪਹਿਲੇ ਹਫਤੇ ਤੋਂ ਵਧਣ ਲੱਗੀਆਂ ਸਨ। ਪਿਆਜ਼ ਫਿਲਹਾਲ ਪਿਛਲੇ ਸਾਲ ਦੀ ਤੁਲਨਾ ਵਿਚ ਸਸਤਾ ਹੈ, ਇਸ ਸਮੇਂ ਇਸ ਦਾ ਔਸਤ ਪ੍ਰਚੂਨ ਕੀਮਤ 40.13 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਉਥੇ ਥੋਕ ਬਾਜ਼ਾਰ ਵਿਚ ਇਸ ਦੀ ਕੀਮਤ 31.15 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਦਿੱਲੀ ਵਿਚ ਪਿਆਜ਼ ਦੀ ਖੁਦਰਾ ਕੀਮਤ ਡਿੱਗ ਕੇ 44 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਦੋ ਹਫਤਿਆਂ ਵਿਚ ਪਹਿਲਾਂ 49 ਰੁਪਏ ਸੀ। ਉਥੇ ਮੁੰਬਈ ਵਿਚ ਇਸ ਦੀ ਕੀਮਤ 14 ਅਕਤੂਬਰ ਦੇ 50 ਰੁਪਏ ਤੋਂ ਘੱਟ ਕੇ ਹੁਣ 45 ਰੁਪਏ ਪ੍ਰਤੀ ਕਿਲੋ ਹੋ ਗਈ ਹੈ।