ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਵਿਖੇ ਪੁੱਜੇ ਹਨ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਦੇ ਨੇੜੇ ਭਗਵਾਨ ਵਿਸ਼ਵਕਰਮਾ ਜੀ ਦੇ ਨਾਂ ‘ਤੇ ਸਕਿਲ ਡਿਵੈਲਪਮੈਂਟ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ । ਇਥੇ ਉਨ੍ਹਾਂ 1984 ਦੇ ਸਿੱਖ ਦੰਗਿਆਂ ਵਿਚ ਕਤਲ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੀੜਤ ਪਰਿਵਾਰ ਲਈ ਵੱਡੇ ਐਲਾਨ ਕੀਤੇ।
ਇਸ ਮੌਕੇ ਪ੍ਰੈੱਸ ਕਾਨਫਰੰਸ ਕਰਦਿਆਂ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਹਜ਼ਾਰਾਂ ਭੈਣ-ਭਰਾਵਾਂ ਦਾ ਕਤਲੇਆਮ ਕਰਵਾਇਆ ਉਸ ਪਾਰਟੀ ਦਾ ਬਾਈਕਾਟ ਕਰਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇ ਕਾਂਗਰਸ ਦੇ ਮੁੱਖ ਮੰਤਰੀ ਅਤੇ ਕਾਂਗਰਸੀਆਂ ਵਿੱਚ ਹਿੰਮਤ ਹੈ ਤਾਂ 8 ਨੂੰ ਬੁਲਾਏ ਵਿਧਾਨਸਭਾ ਦੇ ਸੈਸ਼ਨ ਵਿੱਚ 1984 ਦੇ ਕਤਲੇਆਮ ਦੀ ਘੋਰ ਨਿੰਦਾ ਦਾ ਮਤਾ ਲਿਆਵੇ ਕਾਂਗਰਸ, ਗਾਂਧੀ ਪਰਿਵਾਰ ਖਿਲਾਫ ਕੇਸ ਦਰਜ ਹੋਵੇ , ਟਾਈਟਲਰ ਤੇ ਹੋਰ ਕਾਤਲਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸੁਖਬੀਰ ਬਾਦਲ ਨੇ ਕਿਹਾ ਕਿ 2022 ਵਿਚ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ 1984 ਦੇ ਪੀੜਤ ਪਰਿਵਾਰਾਂ ਲਈ ਭਲਾਈ ਬੋਰਡ ਬਣਾਇਆ ਜਾਵੇਗਾ, ਵੱਖਰਾ ਫੰਡ ਰਖਿਆ ਜਾਵੇਗਾ ਅਤੇ ਪੀੜਤ ਪਰਿਵਾਰਾਂ ਨਾਲ ਜੁੜੇ ਮਸਲਿਆਂ ਦਾ ਹੱਲ ਪਹਿਲੀ ਕੈਬਨਿਟ ਮੀਟਿੰਗ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 10 ਰੁਪਏ ਡੀਜ਼ਲ ਤੇ ਪੈਟ੍ਰੋਲ 5 ਰੁਪਏ ਲੀਟਰ ਸਸਤਾ ਕੀਤਾ ਗਿਆ ਹੈ। ਇਸੇ ਤਰਜ ਉਤੇ ਪੰਜਾਬ ਸਰਕਾਰ ਵੀ 10-10 ਰੁਪਏ ਪੈਟ੍ਰੋਲ ਤੇ ਡੀਜ਼ਲ ਸਸਤਾ ਕਰੇ।