ਮੋਹਕਮਪੁਰਾ ਸਥਿਤ ਝੁੱਗੀਆਂ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਜ਼ਿਆਦਾ ਪਲਾਸਟਿਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਰੀਬ 15 ਝੁੱਗੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਫਿਲਹਾਲ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅੱਗ ਲੱਗਣ ਦਾ ਕਾਰਨ ਪਟਾਕਿਆਂ ਦੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੋਹਕਮਪੁਰਾ ਰੇਲਵੇ ਲਾਈਨਾਂ ਨੇੜੇ ਬਣੀਆਂ ਝੁੱਗੀਆਂ ਵਿੱਚ ਅੱਜ (ਐਤਵਾਰ) ਸਵੇਰੇ 10 ਵਜੇ ਅਚਾਨਕ ਅੱਗ ਲੱਗ ਗਈ। ਪਹਿਲਾਂ ਤਾਂ ਆਸ-ਪਾਸ ਦੇ ਲੋਕ ਆਪਣੇ ਤੌਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਲੱਗਣ ‘ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰੇ 11.15 ਵਜੇ ਮੌਕੇ ‘ਤੇ ਪਹੁੰਚੀਆਂ। ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚਾਰ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਪਲਾਸਟਿਕ ਜ਼ਿਆਦਾ ਹੋਣ ਕਾਰਨ ਫਾਇਰ ਵਿਭਾਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਇੱਥੇ 50 ਤੋਂ ਵੱਧ ਪਰਿਵਾਰ ਰਹਿੰਦੇ ਹਨ ਅਤੇ ਇੱਥੇ ਆਲੇ-ਦੁਆਲੇ ਝੁੱਗੀਆਂ-ਝੌਂਪੜੀਆਂ ਹੀ ਹਨ। ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਲੋਕ ਆਪਣੇ ਟੇਡ ਪਲਾਸਟਿਕ ਦੀਆਂ ਵਸਤੂਆਂ ਨੂੰ ਵੇਚਕੇ ਹੀ ਭਰਦੇ ਹਨ। ਇੱਥੇ ਹਰ ਪਾਸੇ ਇਕੱਠਾ ਕੀਤਾ ਪਲਾਸਟਿਕ ਹੀ ਪਿਆ ਹੈ। ਜ਼ਿਆਦਾ ਪਲਾਸਟਿਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਹਨ। ਘਟਨਾ ਦੇ ਸਮੇਂ ਬੱਚੇ ਪਟਾਕੇ ਚਲਾ ਰਹੇ ਸਨ। ਉਨ੍ਹਾਂ ਦੀ ਚੰਗਿਆੜੀ ਉੱਡ ਕੇ ਪਲਾਸਟਿਕ ‘ਤੇ ਜਾ ਡਿੱਗੀ। ਪਲਾਸਟਿਕ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਰੀਬ 15 ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: