ਨਵੀਂ ਦਿੱਲੀ- ਜਨਤਕ ਖੇਤਰ ਦਾ ਪੰਜਾਬ ਨੈਸ਼ਨਲ ਬੈਂਕ ਇਕ ਵਾਰ ਫਿਰ ਆਪਣੇ ਖਾਤਾਧਾਰਕਾਂ ਨੂੰ ਝਟਕਾ ਦੇਣ ਵਾਲਾ ਹੈ। ਬੈਂਕ ਨੇ 1 ਦਸੰਬਰ 2021 ਤੋਂ ਬਚਤ ਖਾਤੇ ਦੀ ਵਿਆਜ ਦਰ ਵਿੱਚ ਹੋਰ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਹੈ।
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵਿੱਚ ਮੌਜੂਦਾ ਤੇ ਨਵੇਂ, ਸਾਰੇ ਬਚਤ ਖਾਤਿਆਂ ਲਈ ਵਿਆਜ ਦਰ ਅਜੇ 2.90 ਫ਼ੀਸਦੀ ਸਾਲਾਨਾ ਹੈ।
ਬੈਂਕ ਦੀ ਵੈੱਬਸਾਈਟ ‘ਤੇ ਮੌਜੂਦਾ ਜਾਣਕਾਰੀ ਮੁਤਾਬਕ, 1 ਦਸੰਬਰ ਤੋਂ ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਘੱਟ ਬਚਤ ਖਾਤਾ ਬੈਲੰਸ ਲਈ ਵਿਆਜ ਦਰ 2.80 ਫ਼ੀਸਦੀ ਸਾਲਾਨਾ ਹੋਵੇਗੀ। ਇਸ ਨਾਲ ਸਿੱਧੇ-ਸਿੱਧੇ ਬਚਤ ਖਾਤਾਧਾਰਕਾਂ ਨੂੰ ਹੋਵੇਗਾ।
ਉੱਥੇ ਹੀ, 10 ਲੱਖ ਰੁਪਏ ਤੇ ਇਸ ਤੋਂ ਜ਼ਿਆਦਾ ਦੇ ਬੈਲੰਸ ਲਈ ਵਿਆਜ ਦਰ 2.85 ਫ਼ੀਸਦੀ ਸਾਲਾਨਾ ਹੋਵੇਗੀ। ਇਹ ਵਿਆਜ ਦਰਾਂ ਘਰੇਲੂ ਤੇ ਐੱਨ. ਆਰ. ਆਈ. ਦੋਹਾਂ ਤਰ੍ਹਾਂ ਦੇ ਬਚਤ ਖਾਤਿਆਂ ਲਈ ਲਾਗੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਗੌਰਤਲਬ ਹੈ ਕਿ ਪੀ. ਐੱਨ. ਬੀ. ਜਨਤਕ ਖੇਤਰ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੈ। ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਵੀ ਪੰਜਾਬ ਨੈਸ਼ਨਲ ਬੈਂਕ ਦਾ ਹਿੱਸਾ ਹਨ। ਇਨ੍ਹਾਂ ਦੋਹਾਂ ਬੈਂਕਾਂ ਦਾ 1 ਅਪ੍ਰੈਲ 2020 ਤੋਂ ਪੀ. ਐੱਨ. ਬੀ. ਵਿੱਚ ਰਲੇਵਾਂ ਹੋ ਚੁੱਕਾ ਹੈ। ਪੀ. ਐੱਨ. ਬੀ. ਦੇ ਫ਼ੈਸਲੇ ਨੂੰ ਦੇਖਦੇ ਹੋਏ ਹੋਰ ਬੈਂਕ ਵੀ ਬਚਤ ਦਰਾਂ ਘਟਾ ਸਕਦੇ ਹਨ।